Home ਤਾਜ਼ਾ ਖਬਰਾਂ ਲੁਟੇਰਿਆਂ ਕਾਰਨ ਦੋ ਬੱਚਿਆਂ ਦੀ ਗਈ ਜਾਨ

ਲੁਟੇਰਿਆਂ ਕਾਰਨ ਦੋ ਬੱਚਿਆਂ ਦੀ ਗਈ ਜਾਨ

0
ਲੁਟੇਰਿਆਂ ਕਾਰਨ ਦੋ ਬੱਚਿਆਂ ਦੀ ਗਈ ਜਾਨ

ਔਰਤ ਕੋਲੋਂ ਲੁਟੇਰਿਆਂ ਨੇ ਪਰਸ ਖੋਹਿਆ ਤਾਂ ਸਕੂਟੀ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਵਿਚ ਵੱਜੀ
ਹੁਸ਼ਿਆਰਪੁਰ, 4 ਮਾਰਚ, ਹ.ਬ. : ਪੰਜਾਬ ਦੇ ਹੁਸ਼ਿਆਰਪੁਰ ਅਧੀਨ ਆਉਂਦੇ ਟਾਂਡਾ ’ਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਲੁਟੇਰਿਆਂ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਟਾਂਡਾ ਦੇ ਮਿਆਣੀ ਪੁਲ ’ਤੇ ਔਰਤ ਪ੍ਰਭਜੀਤ ਕੌਰ ਬੱਚਿਆਂ ਨਾਲ ਸਕੂਟੀ ’ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ। ਜਿਵੇਂ ਹੀ ਲੁਟੇਰਿਆਂ ਨੇ ਔਰਤ ਦੇ ਗਲ਼ ਵਿਚ ਪਾਇਆ ਪਰਸ ਖੋਹਿਆ ਤਾਂ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਸਕੂਟੀ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟਕਰਾ ਕੇ ਸਕੂਟੀ ’ਤੇ ਬੈਠੇ ਬੱਚੇ ਪੱਕੀ ਸੜਕ ’ਤੇ ਡਿੱਗ ਪਏ। ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਜਦਕਿ ਔਰਤ ਦੇ ਸੱਟਾਂ ਲੱਗੀਆਂ ਹਨ। ਜ਼ਖਮੀ ਔਰਤ ਨੇ ਦੱਸਿਆ ਕਿ ਸਕੂਟੀ ’ਤੇ 6 ਸਾਲਾ ਪੁੱਤਰ ਗੁਰਬੇਜ ਅਤੇ 21 ਸਾਲ ਦੀ ਭਾਣਜੀ ਗਗਨਦੀਪ ਕੌਰ ਸਵਾਰ ਸਨ। ਨਿੱਜੀ ਹਸਪਤਾਲ ਦੇ ਡਾਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।