ਲੁਧਿਆਣਾ : ਚਿੱਟੇ ਦੇ ਤਸਕਰਾਂ ਨੂੰ ਲੋਕਾਂ ਨੇ ਭਜਾ ਭਜਾ ਕੇ ਕੁੱਟਿਆ

ਲੁਧਿਆਣਾ, 9 ਅਗਸਤ, ਹ.ਬ. : ਪੰਜਾਬ ’ਚ ਹੌਲੀ-ਹੌਲੀ ਨਸ਼ਿਆਂ ਖ਼ਿਲਾਫ ਲੋਕਾਂ ’ਚ ਰੋਸ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਿੱਟਾ ਵੇਚਣ ਲਈ ਜਾਣੇ ਜਾਂਦੇ ਪਿੰਡ ਮਡਯਾਨੀ ’ਚ ਸੋਮਵਾਰ ਨੂੰ ਹੰਗਾਮਾ ਹੋ ਗਿਆ। ਪਿੰਡ ਵਾਸੀਆਂ ਨੇ ਦੋਵਾਂ ਤਸਕਰਾਂ ਦਾ ਪਿੱਛਾ ਕਰਕੇ ਮੁੱਲਾਂਪੁਰ ਤਲਵੰਡੀ ਖੁਰਦ ਲਿੰਕ ਰੋਡ ’ਤੇ ਫੜ ਕੇ ਕੁੱਟਮਾਰ ਕੀਤੀ। ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਮੌਕੇ ’ਤੇ ਪਹੁੰਚੀ ਸਰਪੰਚ ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਨਾਲ ਲੈ ਕੇ ਦੋਵਾਂ ਤਸਕਰਾਂ ਦਾ ਰੱਜ ਕੇ ਕੁਟਾਪਾ ਚਾੜਿਆ ਤੇ ਨਾਲ-ਨਾਲ ਉਨ੍ਹਾਂ ਦੇ ਕਬਜ਼ੇ ’ਚੋਂ ਬਰਾਮਦ ਹੋਈਆਂ ਚਿੱਟੇ ਦੀਆਂ ਪੁੜੀਆਂ ਲੋਕਾਂ ਨੂੰ ਦਿਖਾਈਆਂ. ਇਸ ਤੋਂ ਬਾਅਦ ਕੁਝ ਬਜ਼ੁਰਗਾਂ ਨੇ ਦਖਲ ਦੇ ਕੇ ਦੋਵਾਂ ਤਸਕਰਾਂ ਨੂੰ ਭੀੜ ਤੋਂ ਛੁਡਵਾਇਆ ਪਰ ਲੋਕ ਉਨ੍ਹਾਂ ਦੀ ਕੁੱਟਮਾਰ ਕਰਦੇ ਰਹੇ। ਦੋਵੇਂ ਤਸਕਰ ਪੁਲੀਸ ਦੇ ਫੜੇ ਜਾਣ ਤੋਂ ਪਹਿਲਾਂ ਹੀ ਕੁੱਟਮਾਰ ਕਰਕੇ ਬੇਹੋਸ਼ ਹੋ ਗਏ ਸਨ। ਲੋਕਾਂ ਨੇ ਤਸਕਰਾਂ ਦੇ ਕਬਜ਼ੇ ’ਚੋਂ ਪੰਜ ਵੱਖ-ਵੱਖ ਪਾਊਚਾਂ ’ਚ ਰੱਖੇ ਚਿੱਟੇ, ਸਰਿੰਜ ਅਤੇ ਲਾਈਟਰ ਸਮੇਤ ਹਜ਼ਾਰਾਂ ਰੁਪਏ ਦੀ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪੁਲਿਸ ਹਵਾਲੇ ਕਰ ਦਿੱਤੀਆਂ ਹਨ.

Video Ad
Video Ad