ਬੱਚਿਆਂ ਸਮੇਤ 11 ਲੋਕਾਂ ਦੀ ਮੌਤ, ਪੈ ਗਈਆਂ ਭਾਜੜਾਂ
ਲੁਧਿਆਣਾ, 30 ਅਪ੍ਰੈਲ (ਹਰਦੀਪ ਚੋਪੜਾ) : ਪੰਜਾਬ ਦੇ ਲਈ ਐਤਵਾਰ ਦਾ ਦਿਨ ‘ਬਲੈਕ ਸੰਡੇ’ ਸਾਬਤ ਹੋਇਆ ਕਿਉਂਕਿ ਸਵੇਰੇ ਸਵੇਰੇ ਲੁਧਿਆਣਾ ਵਿਚ ਗੈਸ ਲੀਕ ਹੋਣ ਨਾਲ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਲੋਕਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ। ਇਸ ਭਿਆਨਕ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਬੱਚੇ ਵੀ ਸ਼ਾਮਲ ਨੇ। ਘਟਨਾ ਮਗਰੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।