Home ਤਾਜ਼ਾ ਖਬਰਾਂ ਲੁਧਿਆਣਾ ’ਚ ਫਿਰੌਤੀ ਮਾਮਲੇ ਦੀਆਂ ਫਿਲੀਪੀਂਸ ਨਾਲ ਤਾਰਾਂ ਜੁੜੀਆਂ

ਲੁਧਿਆਣਾ ’ਚ ਫਿਰੌਤੀ ਮਾਮਲੇ ਦੀਆਂ ਫਿਲੀਪੀਂਸ ਨਾਲ ਤਾਰਾਂ ਜੁੜੀਆਂ

0
ਲੁਧਿਆਣਾ ’ਚ ਫਿਰੌਤੀ ਮਾਮਲੇ ਦੀਆਂ ਫਿਲੀਪੀਂਸ ਨਾਲ ਤਾਰਾਂ ਜੁੜੀਆਂ

ਅਰਸ਼ ਡੱਲਾ ਦਾ ਸਾਥੀ ਮਨਪ੍ਰੀਤ ਕਰ ਰਿਹਾ ਫੋਨ
ਫਿਰੌਤੀ ਮੰਗਣ ਸਮੇਂ ਅਰਸ਼ ਡੱਲਾ ਨੂੰ ਕਾਲ ਅਟੈਚ ਕਰ ਦਿੰਦਾ
ਲੁਧਿਆਣਾ, 18 ਜਨਵਰੀ, ਹ.ਬ. : ਅੱਤਵਾਦੀ ਅਰਸ਼ ਡੱਲਾ ਵੱਲੋਂ ਲੁਧਿਆਣਾ ਦੇ ਜਗਰਾਓਂ ਵਿਚ ਵਪਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕੋਲ ਫਿਲੀਪੀਨਜ਼ ਦੇ ਨੰਬਰ ਤੋਂ ਕਾਲਾਂ ਆ ਰਹੀਆਂ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਸ਼ ਡੱਲਾ ਦਾ ਸਾਥੀ ਮਨਪ੍ਰੀਤ ਫਿਲੀਪੀਨਜ਼ ਵਿੱਚ ਰਹਿੰਦਾ ਹੈ। ਪਿੰਡ ਬਾਰਦੇਕੇ ਵਿੱਚ ਹੋਏ ਪਰਮਜੀਤ ਕਤਲ ਕਾਂਡ ਵਿੱਚ ਮਨਪ੍ਰੀਤ ਮੁੱਖ ਮੁਲਜ਼ਮ ਹੈ।
ਮਨਪ੍ਰੀਤ ਸਿੰਘ ਫਿਲੀਪੀਨਜ਼ ਵਿੱਚ ਬੈਠ ਕੇ ਅਰਸ਼ ਡੱਲਾ ਨੂੰ ਫੋਨ ਕਰ ਰਿਹਾ ਹੈ। ਨਾਲ ਹੀ, ਉਹ ਫਿਰੌਤੀ ਦੀ ਮੰਗ ਕਰਨ ਸਮੇਂ ਅਰਸ਼ ਡੱਲਾ ਨੂੰ ਕਾਲ ਅਟੈਚ ਕਰ ਦਿੰਦਾ ਹੈ। 12 ਜਨਵਰੀ ਨੂੰ ਅਰਸ਼ ਡੱਲਾ ਨੇ ਜਗਰਾਓਂ ਦੇ ਫਰਨੀਚਰ ਵਪਾਰੀ ਨੂੰ ਫੋਨ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰੋਬਾਰੀ ਨੂੰ ਸੁਰੱਖਿਆ ਦੇ ਦਿੱਤੀ ਹੈ।