
ਫਾਇਰਿੰਗ ਕਰਨ ਵਾਲੇ ਦੋਵੇਂ ਸ਼ੂਟਰ ਹਨ ਨਸ਼ੇੇੜੀ
ਅਰਸ਼ ਡੱਲਾ ਦੇ ਕਹਿਣ ’ਤੇ ਕੀਤੀ ਪਰਮਜੀਤ ਦੀ ਹੱਤਿਆ
ਜਗਰਾਉਂ, 17 ਜਨਵਰੀ, ਹ.ਬ. : ਪੰਜਾਬ ’ਚ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਬਾਰਦੇਵੇ ’ਚ ਬਿਜਲੀ ਕਰਮਚਾਰੀ ਪਰਮਜੀਤ ਦੇ ਕਤਲ ਵਿਚ ਖੁਲਾਸਾ ਹੋਇਆ ਹੈ। ਗੋਲੀਆਂ ਚਲਾਉਣ ਵਾਲੇ ਸ਼ੂਟਰ ਨਸ਼ੇੜੀ ਹਨ। ਉਨ੍ਹਾਂ ਨੇ ਅੱਤਵਾਦੀ ਅਰਸ਼ ਡੱਲਾ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਆਪਣੀ ਹੀ ਕਾਰ ’ਚ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਮੋਗਾ ਦੇ ਇੱਕ ਖਾਲੀ ਪਲਾਟ ਕੋਲ ਕਾਰ ਖੜ੍ਹੀ ਕਰਕੇ ਫਰਾਰ ਹੋ ਗਏ। ਪੁਲਿਸ ਦਾ ਦਾਅਵਾ ਹੈ ਕਿ ਸ਼ੂਟਰਾਂ ਨੇ ਨਸ਼ਾ ਖਰੀਦਣ ਲਈ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਤੀਜੇ ਮੁਲਜ਼ਮ ਦੀ ਪਛਾਣ ਵੀ ਕਰ ਲਈ ਹੈ ਪਰ ਉਸ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ। ਜਲਦੀ ਹੀ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ।