ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਕੱਟਿਆ ਚਲਾਨ

ਚੰਡੀਗੜ੍ਹ, 26 ਸਤੰਬਰ, ਹ.ਬ. : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟ ਦਿੱਤਾ ਹੈ। ਆਪ੍ਰੇਸ਼ਨ ਲੋਟਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਹਾਊਸ ਤੱਕ ਕੱਢੇ ਗਏ ਰੋਸ ਮਾਰਚ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਹੇ ਸਨ ਜਿਸ ਕਰਕੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ’ਚ ਆਪ੍ਰੇਸ਼ਨ ਲੋਟਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਤੇ ਸਾਰੇ ਵਿਧਾਇਕਾਂ ਵੱਲੋਂ 22 ਸਤੰਬਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖਿਲਾਫ਼ ਰੋਸ ਮਾਰਚ ਕੱਢਿਆ ਗਿਆ ਸੀ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਇਆ ਸੀ।

Video Ad
Video Ad