Home ਤਾਜ਼ਾ ਖਬਰਾਂ ਲੁਧਿਆਣਾ : ਬਦਮਾਸ਼ਾਂ ਨੇ ਫੌਜੀ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀ

ਲੁਧਿਆਣਾ : ਬਦਮਾਸ਼ਾਂ ਨੇ ਫੌਜੀ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀ

0

ਲੁਧਿਆਣਾ, 29 ਅਪ੍ਰੈਲ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲੇ ’ਚ ਕੁਝ ਸ਼ਰਾਰਤੀ ਅਨਸਰਾਂ ਨੇ ਮਿਉਂਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਦੱਸ ਕੇ ਇਕ ਫੌਜੀ ਦੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ ਵਿੱਚ ਮੌਜੂਦ ਮਹਿਲਾ (ਕੈਪਟਨ ਦੀ ਮਾਂ) ਨੇ ਸੀਸੀਟੀਵੀ ਕੈਮਰੇ ਵਿੱਚ ਬਾਹਰ ਖੜ੍ਹੇ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਤੁਰੰਤ ਆਪਣੇ ਪਤੀ ਨੂੰ ਸੂਚਨਾ ਦਿੱਤੀ। ਖੇਤਾਂ ’ਚ ਕੰਮ ਕਰਦੇ ਪਤੀ ਨੇ ਗੁਆਂਢ ’ਚ ਰਹਿੰਦੇ ਚਾਚੇ ਨੂੰ ਫੋਨ ਕਰਕੇ ਘਰ ਦੇ ਬਾਹਰ ਖੜ੍ਹੇ ਸ਼ੱਕੀ ਵਿਅਕਤੀਆਂ ਦੀ ਸੂਚਨਾ ਦਿੱਤੀ। ਚਾਚੇ ਨੂੰ ਆਉਂਦਾ ਦੇਖ ਬਦਮਾਸ਼ ਤੁਰੰਤ ਭੱਜ ਗਏ। ਜਾਂਦੇ ਸਮੇਂ ਮੁਲਜ਼ਮਾਂ ਨੇ ਬਜ਼ੁਰਗ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਪੈਸਿਆਂ ਦੀ ਮੰਗ ਕੀਤੀ। ਪਹਿਲਾਂ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਫੀ ਢਿੱਲ ਮੱਠ ਕੀਤੀ। ਇਸ ਦੌਰਾਨ ਜੰਮੂ ’ਚ ਤਾਇਨਾਤ ਆਰਮੀ ਕੈਪਟਨ ਪੁਰੰਗਤਦੀਪ ਸਿੰਘ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਈ-ਮੇਲ ਭੇਜੀ, ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਹਰਕਤ ’ਚ ਆ ਗਈ। ਪੁਲਿਸ ਨੇ ਮੁਲਜ਼ਮ ਗੱਗੂ, ਨੀਰਜ, ਰਾਜਨ, ਰਾਕੇਸ਼ ਕਲੋਂ, ਪਾਰਸ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ । ਕਮਲ ਗਿਰੀ, ਰਾਕੇਸ਼ ਗਿਰੀ, ਰਵੀ, ਕਰਨ, ਸੰਜੂ, ਰਾਹੁਲ ਕੁਮਾਰ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ