
ਅਦਾਲਤ ਵਿਚ ਗਵਾਹੀ ਨਾ ਦੇਣ ਲਈ ਹਮਲਵਾਰ ਪਾ ਰਹੇ ਸੀ ਦਬਾਅ
ਲੁਧਿਆਣਾ, 15 ਅਗਸਤ, ਹ.ਬ. : ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ ’ਚ ਭਾਰੀ ਗੋਲੀਬਾਰੀ ਹੋਈ। ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਗੋਲੀਬਾਰੀ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।
ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕਰਨ ਪਹੁੰਚੇ। ਜ਼ਖਮੀਆਂ ਦੀ ਪਛਾਣ ਹਰਸਿਮਰਤ ਸਿੰਘ ਕੋਹਲੀ ਅਤੇ ਵਿਕਰਮਜੀਤ ਸਿੰਘ ਵਿੱਕੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ 3 ਤੋਂ 4 ਫਾਇਰ ਕੀਤੇ ਗਏ ਹਨ। ਮਾਮਲਾ ਥਾਣਾ ਦੁੱਗਰੀ ਅਧੀਨ ਪੈਂਦੇ ਦੁੱਗਰੀ ਫੇਜ਼-1 ਸਥਿਤ ਸੈਂਟਰਲ ਮਾਡਲ ਸਕੂਲ ਨੇੜੇ ਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ।