ਲੁਧਿਆਣਾ ਵਿਚ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਲੁਧਿਆਣਾ, 22 ਸਤੰਬਰ, ਹ.ਬ. : ਲੁਧਿਆਣਾ ਦੇ ਕਸਬਾ ਜਗਰਾਉਂ ਦੀ ਪੁਲਿਸ ਨੇ ਸਕੂਟਰ, ਮੋਟਰਸਾਈਕਲ, ਕਾਰ ਦੀ ਜਾਅਲੀ ਆਰਸੀ , ਡੁਪਲੀਕੇਟ ਇੰਸ਼ੋਰੈਂਸ ਅਤੇ ਹੋਰ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਹੋਰ ਕਿਤੇ ਨਹੀਂ ਸਗੋਂ ਜਗਰਾਉਂ ਦੀ ਕਚਹਿਰੀ ਵਿੱਚ ਜਾਅਲੀ ਦਸਤਾਵੇਜ਼ ਬਣਾਉਂਦੇ ਸੀ। ਮੁਲਜ਼ਮ ਸਕੂਟਰ ,ਮੋਟਰਸਾਈਕਲ ,ਕਾਰ ਦੀ ਜਾਅਲੀ ਆਰਸੀ , ਡੁਪਲੀਕੇਟ ਇੰਸ਼ੋਰੈਂਸ ਅਤੇ ਜਾਅਲੀ ਜਨਮ- ਮੌਤ ਸਰਟੀਫਿਕੇਟ ਤਿਆਰ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਨ। ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਐਸਆਈ ਕਮਲਦੀਪ ਕੌਰ ਨੇ ਜਾਅਲੀ ਆਰਸੀ ਅਤੇ ਡੁਪਲੀਕੇਟ ਇੰਸ਼ੋਰੈਂਸ ਬਣਾਉਣ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਜਦੋਂ ਸੀਆਈਏ ਸਟਾਫ਼ ਵੱਲੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਪੁਲੀਸ ਨੇ ਮੁਲਜ਼ਮਾਂ ਕੋਲੋਂ ਜਾਅਲੀ ਆਰਸੀ ਅਤੇ ਡੁਪਲੀਕੇਟ ਇੰਸ਼ੋਰੈਂਸ ਤਿਆਰ ਕਰਨ ਦੇ ਸਾਮਾਨ ਸਮੇਤ 9 ਗੱਡੀਆਂ ਅਤੇ 5 ਜਾਅਲੀ ਆਰਸੀ ਬਰਾਮਦ ਕੀਤੀਆਂ ਹਨ।

Video Ad
Video Ad