Home ਤਾਜ਼ਾ ਖਬਰਾਂ ਲੁਧਿਆਣਾ ਵਿਚ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ

ਲੁਧਿਆਣਾ ਵਿਚ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ

0
ਲੁਧਿਆਣਾ ਵਿਚ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ

ਲੁਧਿਆਣਾ, 22 ਫਰਵਰੀ, ਹ.ਬ. : ਪੰਜਾਬ ਦੇ ਲੁਧਿਆਣਾ ਵਿਚ ਸਵਿਫਟ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਹਾਦਸੇ ਵਿਚ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਤੁਰੰਤ ਕਾਰ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਲੇਕਿਨ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਹਾਦਸਾ ਕਸਬਾ ਖੰਨਾ ਦੇ ਪਿੰਡ ਕਿਸ਼ਨਗੜ੍ਹ ਦੇ ਕੋਲ ਹੋਇਆ। ਮ੍ਰਿਤਕਾਂ ਦੀ ਪਛਾਣ 50 ਸਾਲਾ ਚਰਨਜੀਤ ਸਿੰਘ ਚਰਨੀ ਅਤੇ 47 ਸਾਲਾ ਗਿਆਨ ਕੌਰ ਦੇ ਰੂਪ ਵਿਚ ਹੋਈ। ਮ੍ਰਿਤਕ ਪਾਇਲ ਦੇ ਪਿੰਡ ਅਸਲਾਪੁਰ ਦੇ ਰਹਿਣ ਵਾਲੇ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਦੋਵੇਂ ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਘਰ ਪਰਤ ਰਹੇ ਸੀ। ਪਿੰਡ ਅਸਲਾਪੁਰ ਵਾਸੀ ਸ਼ਿੰਦਾ ਨੇ ਦੱਸਿਆ ਕਿ ਚਰਨੀ ਦੋ ਦਿਨ ਪਹਿਲਾਂ ਕਿਸੇ ਕੇਸ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਕਾਰ ਵਿੱਚ ਇੱਕ ਸੋਟੀ ਪਈ ਸੀ ਜੋ ਅਚਾਨਕ ਬ੍ਰੇਕ ਦੇ ਹੇਠਾਂ ਆ ਗਈ। ਹਾਦਸੇ ਸਮੇਂ ਬ੍ਰੇਕਾਂ ਨਹੀਂ ਲਗਾਈਆਂ ਗਈਆਂ ਸਨ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਟਰਾਲੀ ਨਾਲ ਟਕਰਾ ਗਈ।