Home ਤਾਜ਼ਾ ਖਬਰਾਂ ਲੁਧਿਆਣਾ ਵਿਚ ਫੀਸ ਨੂੰ ਲੈ ਕੇ ਸਕੂਲ ਵਿਚ ਚੱਲੇ ਘਸੁੰਨ ਮੁੱਕੇ

ਲੁਧਿਆਣਾ ਵਿਚ ਫੀਸ ਨੂੰ ਲੈ ਕੇ ਸਕੂਲ ਵਿਚ ਚੱਲੇ ਘਸੁੰਨ ਮੁੱਕੇ

0
ਲੁਧਿਆਣਾ ਵਿਚ ਫੀਸ ਨੂੰ ਲੈ ਕੇ ਸਕੂਲ ਵਿਚ ਚੱਲੇ ਘਸੁੰਨ ਮੁੱਕੇ

ਲੁਧਿਆਣਾ, 26 ਨਵੰਬਰ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਲੇਮ ਟਾਬਰੀ ਥਾਣਾ ਖੇਤਰ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਕਲਰਕ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੜਾਈ ਦਾ ਕਾਰਨ ਕਲਰਕ ਵੱਲੋਂ ਫੀਸ ਦੀ ਮੰਗ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਸਕੂਲ ਪ੍ਰਿੰਸੀਪਲ ਦੇ ਦਫਤਰ ’ਚ ਹੀ ਕਲਰਕ ਨਾਲ ਗੱਲ ਕਰਦੇ ਸਮੇਂ ਮਾਪੇ ਅਚਾਨਕ ਥੱਪੜ ਮਾਰਨ ਲੱਗ ਜਾਂਦੇ ਹਨ। ਮਾਮਲਾ ਵਿਗੜਦਾ ਦੇਖ ਕੇ ਸਕੂਲ ਦੀ ਪ੍ਰਿੰਸੀਪਲ ਨੇ ਬਾਕੀ ਸਟਾਫ ਨੂੰ ਮੌਕੇ ’ਤੇ ਬੁਲਾਇਆ।
ਕਲਰਕ ਵਲੋਂ ਵੀ ਬੱਚਿਆਂ ਦੇ ਮਾਪਿਆਂ ਨਾਲ ਮੁਕਾਬਲਾ ਕੀਤਾ ਜਾਂਦਾ ਹੈ। ਦਫ਼ਤਰ ਵਿਚ ਜੰਮ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ। ਇਹ ਘਟਨਾ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੁਲਜ਼ਮ ਵਿਜੇ ਚੌਹਾਨ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।