Home ਤਾਜ਼ਾ ਖਬਰਾਂ ਲੁਧਿਆਣਾ ਵਿਚ ਰੰਜਿਸ਼ ਤਹਿਤ ਗੋਲੀਬਾਰੀ, ਦੋ ਜ਼ਖਮੀ

ਲੁਧਿਆਣਾ ਵਿਚ ਰੰਜਿਸ਼ ਤਹਿਤ ਗੋਲੀਬਾਰੀ, ਦੋ ਜ਼ਖਮੀ

0
ਲੁਧਿਆਣਾ ਵਿਚ ਰੰਜਿਸ਼ ਤਹਿਤ ਗੋਲੀਬਾਰੀ, ਦੋ ਜ਼ਖਮੀ

ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਆਏ ਸ਼ਖ਼ਸ ਨੇ ਚਲਾਈਆਂ ਗੋਲੀਆਂ
ਲੁਧਿਆਣਾ, 3 ਅਗਸਤ, ਹ.ਬ. : ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਮੰਗਲਵਾਰ ਦੇਰ ਰਾਤ ਰਾਹੋਂ ਰੋਡ ’ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਕਿ ਮੁਲਜ਼ਮ ਨੇ ਘਟਨਾ ਸਥਾਨ ’ਤੇ 4 ਗੋਲੀਆਂ ਦਾਗੀਆਂ। ਪੁਲਿਸ ਨੂੰ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। 4 ਵਿਚੋਂ ਦੋ ਗੋਲੀਆਂ ਇੱਕ ਨੌਜਵਾਨ ਦੇ ਪੋਟ ਵਿਚ ਲੱਗੀਆਂ ਅਤੇ ਤੀਜੀ ਗੋਲੀ ਦੂਜੇ ਨੌਜਵਾਨ ਨੂੰ ਲੱਗੀ। ਜ਼ਖਮੀਆਂ ਦੀ ਪਛਾਣ ਰਾਕੇਸ਼ ਅਤੇ ਰਾਣਾ ਦੇ ਰੂਪ ਵਿਚ ਹੋਈ ਹੈ। ਗੋਲੀਆਂ ਮਾਰਨ ਵਾਲਾ ਸ਼ਖ਼ਸ ਕਤਲ ਦੇ ਕੇਸ ਵਿਚ ਮੁਲਜ਼ਮ ਹੈ ਅਤੇ ਪੰਜ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।
ਰਾਤ ਨੂੰ ਗਹਿਲੇਵਾਲ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਹੋਈ ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਇਸ ਕਦਰ ਵਧ ਗਿਆ ਕਿ ਇਕ ਧਿਰ ਨੇ ਦੂਸਰੀ ਧਿਰ ਉਪਰ ਗੋਲ਼ੀਆਂ ਚਲਾ ਦਿੱਤੀਆਂ।