Home ਤਾਜ਼ਾ ਖਬਰਾਂ ਲੁਧਿਆਣਾ ਵਿਚ 3 ਕਤਲਾਂ ਦੇ ਮਾਮਲੇ ਵਿਚ ਪੁਲਿਸ ਨੂੰ ਨੂੰਹ ’ਤੇ  ਸ਼ੱਕ

ਲੁਧਿਆਣਾ ਵਿਚ 3 ਕਤਲਾਂ ਦੇ ਮਾਮਲੇ ਵਿਚ ਪੁਲਿਸ ਨੂੰ ਨੂੰਹ ’ਤੇ  ਸ਼ੱਕ

0


ਲੁਧਿਆਣਾ, 23 ਮਈ, ਹ.ਬ. : ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਸੇਵਾਮੁਕਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਕੁਲਦੀਪ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਦੇ ਕਤਲ ਵਿੱਚ ਪੁਲਸ ਨੂੰ ਪਰਿਵਾਰਕ ਮੈਂਬਰਾਂ ’ਤੇ ਸ਼ੱਕ ਹੈ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਗੁਰਵਿੰਦਰ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਤੋਂ ਕਰੀਬ ਤਿੰਨ ਦਿਨ ਪਹਿਲਾਂ ਗੁਰਵਿੰਦਰ ਸਿੰਘ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਛੱਡ ਗਿਆ ਸੀ। ਗੁਰਵਿੰਦਰ ਦੀ ਪਤਨੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਹੈ। ਦੂਜੇ ਪਾਸੇ ਜਿਸ ਦਿਨ ਇਹ ਘਟਨਾ ਵਾਪਰੀ ਹੈ, ਉਸ ਦਿਨ ਇਲਾਕੇ ਵਿਚ ਲੱਗੇ ਟਾਵਰਾਂ ਦੇ ਡੰਪ ਵੀ ਲਏ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਸਮੇਂ ਇਲਾਕੇ ਵਿਚ ਕਿੰਨੇ ਮੋਬਾਈਲ ਐਕਟਿਵ ਸਨ ਅਤੇ ਕਿਹੜੇ ਨਵੇਂ ਮੋਬਾਈਲ ਨੰਬਰ ਚੱਲ ਰਹੇ ਸਨ। ਇਸ ਦੌਰਾਨ ਇਲਾਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਤਲ ਨੂੰ ਪੁਰਾਣੀ ਦੁਸ਼ਮਣੀ, ਜ਼ਮੀਨੀ ਵਿਵਾਦ, ਪਰਿਵਾਰਕ ਝਗੜਾ ਅਤੇ ਲੁੱਟ-ਖੋਹ ਨਾਲ ਜੋੜਿਆ ਜਾ ਰਿਹਾ ਹੈ।