ਲੇਖਕ ਅਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸੰਸਕਾਰ ਨਿਊਜਰਸੀ ਦੇ ਸ਼ਹਿਰ ਕਾਰਟਰੇਟ ਚ’ 3 ਅਪ੍ਰੈਲ ਨੂੰ ਹੋਵੇਗਾ

ਨਿਉੂਜਰਸੀ, 29 ਮਾਰਚ (ਰਾਜ ਗੋਗਨਾ)-ਵਿਸ਼ਵ ਪ੍ਰਸਿੱਧ ਪੱਤਰਕਾਰ ਲੇਖਕ ਤੇ ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਤੇ ਬਾਜ਼ ਟੀ.ਵੀ. ਚੈਨਲ ਦੇ ਆਨਰੇਰੀ ਮੁੱਖ ਸੰਪਾਦਕ ਹਰਵਿੰਦਰ ਰਿਆੜ (49 ) ਸਾਲ ਜਿੰਨਾਂ ਦਾ ਪਿਛੋਕੜ ਜਿਲ੍ਹਾ ਜਲੰਧਰ ਦੇ ਪਿੰਡ ਕੰਡਿਆਲ਼ਾ ਮੰਜਕੀ ਤੋ ਸੀ। ਜੋ ਲੰਘੀ  26 ਮਾਰਚ ਨੂੰ ਦਿਲ ਦਾ ਦੋਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਪੁੱਤਰ ਅਰਜਨ ਰਿਆੜ ਨੇ ਭਰੇ ਮਨ ਨਾਲ ਸਾਡੇ  ਪੱਤਰਕਾਰ ਨੂੰ  ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਤੀ  1 ਅਪ੍ਰੈਲ ਨੂੰ ਹਰਵਿੰਦਰ ਰਿਆੜ ਦੀ ਆਤਿਮਕ ਸ਼ਾਂਤੀ ਲਈ ਰਿਆੜ ਤੇ ਗਰੇਵਾਲ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊਜਰਸੀ 941, ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਨਿਊਜਰਸੀ (07064) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ।ਇਸੇ ਦਿਨ ਹੀ ਸ਼ਾਮ 6:00 ਤੋਂ 8:00 ਵਜੇ ਤੱਕ ਮ੍ਰਿਤਕ ਦੇਹ ਦੇ ਦਰਸ਼ਨ ਕਰਵਾਏ ਜਾਣਗੇ ਅਤੇ  ਮਿੱਤੀ  3 ਅਪ੍ਰੈਲ, ਦਿਨ ਸ਼ਨੀਵਾਰ ਸਵੇਰੇ 10:00 ਤੋਂ 12:00 ਵਜੇ ਤੱਕ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਉਪਰੰਤ 1 ਵਜੇ ਚੁਬੇਨਕੋ ਫਿਊਨਰਲ ਹੋਮ, 625 ਪੋਰਟ ਰੀਡਿੰਗ ਐਵਨਿਊ ਨਿਊਜਰਸੀ (07064) ਵਿਖੇ ਅੰਤਿਮ ਸੰਸਕਾਰ ਹੋਵੇਗਾ।ਅਤੇ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਿੰਘ ਸਭਾ ਕਾਰਟਰੇਟ (ਨਿਊਜਰਸੀ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

Video Ad

ਅਰਜਨ ਰਿਆੜ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਹਰਵਿੰਦਰ ਰਿਆੜ ਸਾਰੀ ਉਮਰ ਪੱਤਰਕਾਰਤਾ ਨਾਲ ਜੁੜੇ ਰਹੇ ਅਤੇ ਉਹਨਾਂ ਆਪਣੀ ਮਿਹਨਤ ਦੇ ਪਸੀਨੇ ਨਾਲ ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਅਤੇ ਬਾਜ਼ ਟੀ.ਵੀ. ਚੈਨਲ ਰੂਪੀ ਬੂਟਿਆਂ ਨੂੰ ਸਿਰਜਿਆ ਹੈ ਤੇ ਮੈਂ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਪੱਤਰਕਾਰਤਾ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ ਅਤੇ ਮੈਨੂੰ ਆਸ ਹੈ ਕਿ ਜਿਹੜੇ ਸੱਜਣ ਮੇਰੇ ਪਿਤਾ ਜੀ ਦਾ ਸਹਿਯੋਗ ਕਰਦੇ ਰਹੇ ਹਨ ਉਹ ਮੇਰਾ ਵੀ ਸਾਥ ਵੀ ਉਸੇ ਤਰ੍ਹਾਂ ਦੇਣਗੇ।ਸੰਸਕਾਰ ਸਬੰਧੀ ਹੋਰ ਜਾਣਕਾਰੀ ਲਈ ਉਹਨਾਂ ਜੱਬਰ ਸਿੰਘ ਗਰੇਵਾਲ ਫ਼ੋਨ ਨੰ: (917-453-6486) ਜਾਂ ਬਰਜਿੰਦਰ ਸਿੰਘ ਬਰਾੜ (732-620-8112) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Video Ad