ਲੇਡੀ ਸਿੰਘਮ ਐਸਐਚਓ ਰਿਸ਼ਵਤ ਦੇ ਇਲਜ਼ਾਮ ’ਚ ਸਸਪੈਂਡ

ਲੁਧਿਆਣਾ, 17 ਨਵੰਬਰ, ਹ.ਬ. : ਰਿਸ਼ਵਤ ਦੇ ਮਾਮਲੇ ਵਿੱਚ ਲੁਧਿਆਣਾ ਦੀ ਇਕ ਮਹਿਲਾ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਵਿੱਚ ਲਗਾਇਆ ਗਿਆ ਸੀ । ਮਹਿਲਾ ਥਾਣੇਦਾਰ ਅਮਨਜੋਤ ਦੇ ਖ਼ਿਲਾਫ਼ ਮੁਹਾਲੀ ਦੇ ਸਾਈਬਰ ਕ੍ਰਾਈਮ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਸਨ। ਜਾਣਕਾਰੀ ਅਨੁਸਾਰ ਐਸਐਚਓ ਅਮਨਦੀਪ ਕੌਰ ਲੁਧਿਆਣਾ ਤੋਂ ਪਹਿਲਾਂ ਸਟੇਟ ਸਾਈਬਰ ਸੈਲ ਮੁਹਾਲੀ ਵਿੱਚ ਤਾਇਨਾਤ ਸੀ। ਉਸ ਸਮੇਂ ਉਸ ਨੇ ਇੱਕ ਕੇਸ ਵਿੱਚ ਕਾਰਵਾਈ ਦੇ ਨਾਂ ’ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਪਰ ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਅਤੇ ਸਰਕਾਰ ਦੋਵਾਂ ਨੂੰ ਸ਼ਿਕਾਇਤ ਕੀਤੀ ਸੀ। ਜਿਸ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉਪਰੋਕਤ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਉਹ ਸਹੀ ਪਾਏ ਗਏ। ਪਰ ਉਦੋਂ ਤੱਕ ਅਮਨਦੀਪ ਦੀ ਬਦਲੀ ਲੁਧਿਆਣਾ ਹੋ ਚੁੱਕੀ ਸੀ। ਪਰ ਜਦੋਂ ਉਕਤ ਰਿਪੋਰਟ ਲੁਧਿਆਣਾ ਦੇ ਸੀਪੀ ਮਨਦੀਪ ਸਿੰਘ ਸਿੱਧੂ ਕੋਲ ਪੁੱਜੀ ਤਾਂ ਉਨ੍ਹਾਂ ਅਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ।

Video Ad
Video Ad