Home ਕੈਨੇਡਾ ਲੈਂਗਲੀ ’ਚ ਬੰਦੂਕਧਾਰੀ ਨੇ 4 ਬੇਘਰਾਂ ਨੂੰ ਗੋਲੀ ਮਾਰੀ, 2 ਹਲਾਕ

ਲੈਂਗਲੀ ’ਚ ਬੰਦੂਕਧਾਰੀ ਨੇ 4 ਬੇਘਰਾਂ ਨੂੰ ਗੋਲੀ ਮਾਰੀ, 2 ਹਲਾਕ

0
ਲੈਂਗਲੀ ’ਚ ਬੰਦੂਕਧਾਰੀ ਨੇ 4 ਬੇਘਰਾਂ ਨੂੰ ਗੋਲੀ ਮਾਰੀ, 2 ਹਲਾਕ

ਵੈਨਕੂਵਰ, 26 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਲੈਂਗਲੀ ਸ਼ਹਿਰ ਵਿਚ ਇਕ ਸਿਰਫਿਰੇ ਸ਼ਖਸ ਨੇ ਬੇਘਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਜਣਿਆਂ ਨੂੰ ਗੋਲੀ ਮਾਰ ਦਿਤੀ ਜਿਨ੍ਹਾਂ ਵਿਚੋਂ ਦੋ ਜਣੇ ਦਮ ਤੋੜ ਗਏ। ਉਧਰ ਪੁਲਿਸ ਨੇ ਹਮਲਾਵਰ ਨੂੰ ਮਾਰ ਮੁਕਾਇਆ। ਪੁਲਿਸ ਨੇ ਦੱਸਿਆ ਕਿ ਲੜੀਵਾਰ ਗੋਲੀਬਾਰੀ ਦੀ ਇਹ ਵਾਰਦਾਤ ਐਤਵਾਰ ਅਤੇ ਸੋਮਵਾਰ ਦੀ ਦਰਮਿਆਨ ਰਾਤ ਵਾਪਰੀ। ਹਮਲਾਵਰ ਨੇ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ 5 ਥਾਵਾਂ ’ਤੇ ਬੇਘਰ ਲੋਕਾਂ ਨੂੰ ਨਿਸ਼ਾਨਾ ਬਣਾਇਆ।