ਗੋਂਡਾ, 1 ਅਪ੍ਰੈਲ, ਹ.ਬ. : ਉਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿਚ ਲੜਕੀ ਦੇ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ। ਪੀੜਤਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਬਲਦੇਵ ਰਾਜ ਦੇ ਬੇਟੇ ਨੇ ਅਪਣੇ ਚਾਰ ਹੋਰ ਸਹਿਯੋਗੀਆਂ ਦੇ ਨਾਲ ਮਿਲ ਕੇ ਉਸ ਨੂੰ ਅਗਵਾ ਕੀਤਾ। ਇਸ ਤੋਂ ਬਾਅਦ ਘਰ ਤੋਂ 500 ਮੀਟਰ ਦੂਰ ਲੈ ਜਾ ਕੇ ਬਲਾਤਕਾਰ ਕੀਤਾ। ਪੁਲਿਸ ਨੇ ਪੰਜ ਮੁਲਜ਼ਮਾਂ ’ਤੇ ਕੇਸ ਦਰਜ ਕਰਦੇ ਹੋਏ ਭਾਜਪਾ ਨੇਤਾ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਹੋਰਾਂ ਦੀ ਭਾਲ ਵਿਚ ਪੁਲਿਸ ਛਾਪੇ ਮਾਰ ਰਹੀ ਹੈ। ਇਹ ਪੂਰਾ ਮਾਮਲਾ ਕਟੜਾ ਬਾਜ਼ਾਰ ਥਾਣਾ ਖੇਤਰ ਦੇ ਪਿੰਡ ਦਾ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਰਾਤ ਉਸ ਦੀ ਬੇਟੀ ਘਰ ਦੇ ਬਾਹਰ ਸੁੱਤੀ ਪਈ ਸੀ। ਰਾਤ ਨੂੰ ਭਾਜਪਾ ਨੇਤਾ ਬਲਦੇਵ ਰਾਜ ਦੇ ਬੇਟੇ ਮਨੀਸ਼ ਅਪਣੇ ਚਾਰ ਹੋਰ ਸਹਿਯੋਗੀਆਂ ਦੇ ਨਾਲ ਗੱਡੀ ਲੈ ਕੇ ਪੁੱਜੇ। ਪੀੜਤਾ ਦੇ ਮੂੰਹ ਵਿਚ ਕੱਪੜਾ ਪਾ ਕੇ ਜ਼ਬਰਦਸਤੀ ਪਿੰਡ ਤੋਂ ਦੂਰ ਚੀਨੀ ਮਿੱਲ ਕੋਲ ਲੈ ਗਏ। ਜਿੱਥੇ ਮਨੀਸ਼, ਦੀਪਕ, ਸ਼ਾਨੂੰ, ਕ੍ਰਿਸ਼ਣਾ ਤੇ ਇੱਕ ਹੋਰ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੂੰ ਮੈਡੀਕਲ ਪ੍ਰੀਖਣ ਦੇ ਲਈ ਮਹਿਲਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

