ਲੜਕੀ ਨੇ ਕਾਰ ਤੋਂ ਛਾਲ ਮਾਰ ਕੇ ਅਗਵਾ ਹੋਣ ਤੋਂ ਬਚਾਇਆ, ਘਰ ਆ ਕੇ ਖਾਧੀ ਜ਼ਹਿਰ, ਮੌਤ

ਹੁਸ਼ਿਆਰਪੁਰ, 30 ਮਾਰਚ, ਹ.ਬ. : ਪੰਜਾਬ ਵਿਚ ਹੁਸ਼ਿਅਰਪੁਰ ਜ਼ਿਲ੍ਹੇ ਦੇ ਪਿੰਡ ਦਯੋਯਾਲ ਵਿਚ ਅਗਵਾ ਹੋਣ ਦੇ ਡਰ ਕਾਰਨ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ’ਤੇ ਪਿੰਡ ਦੇ ਹੀ ਦੋ ਨੌਜਵਾਨਾਂ ਦੇ ਖ਼ਿਲਾਫ਼ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਦੋਸ਼ ਇੱਥੇ ਤਕ ਲੱਗ ਰਹੇ ਹਨ ਕਿ ਇੱਕ ਵਾਰ ਤਾਂ ਦੋਵੇਂ ਨੌਜਵਾਨਾਂ ਨੇ ਘਰ ਵਾਲਿਆਂ ਕੋਲੋਂ ਮਾਫ਼ੀ ਮੰਗ ਲਈ ਸੀ ਅਤੇ ਫੇਰ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਪਾ ਲਿਆ ਪਰ ਲੜਕੀ ਨੇ ਚਲਦੀ ਗੱਡੀ ਤੋਂ ਛਾਲ ਮਾਰ ਦਿੱਤੀ। ਘਰ ਆ ਕੇ ਸਾਰੀ ਘਟਨਾ ਨਾਲ ਜਾਣੂ ਕਰਾਇਆ ਅਤੇ ਬਾਅਦ ਵਿਚ ਜ਼ਹਿਰ ਖਾ ਲਈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਪਿੰਡ ਦਯੋਯਾਲ ਦੀ ਔਰਤ ਨੇ ਕਿਹਾ ਕਿ ਉਸ ਦੀ ਧੀ ਨੂੰ ਕੁਝ ਦਿਨਾਂ ਤੋਂ ਪਿੰਡ ਦੇ ਹੀ ਦੋ ਨੌਜਵਾਨ ਗੁਰਪ੍ਰੀਤ ਅਤੇ ਲਵਪ੍ਰੀਤ ਤੰਗ ਕਰ ਰਹੇ ਸੀ। ਉਸ ਨੇ ਦੱਸਿਆ ਕਿ ਜਦ ਪਰਵਾਰ ਨੇ ਇਸ ਮਸਲੇ ’ਤੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਨੌਜਵਾਨਾਂ ਨੇ ਮਾਫ਼ੀ ਮੰਗ ਲਈ। ਇੱਕ ਵਾਰ ਤਾਂ ਗੱਲ ਖਤਮ ਹੋ ਗਈ ਸੀ ਲੇਕਿਨ ਫੇਰ ਤੋਂ ਲੜਕੀ ਜਦੋਂ ਕਿਸੇ ਕੰਮ ਜਾ ਰਹੀ ਸੀ ਤਾਂ ਦੋਵੇਂ ਨੌਜਵਾਨਾਂ ਨੇ ਉਸ ਨੂ ੰਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਚਲਦੀ ਗੱਡੀ ਤੋਂ ਛਾਲ ਮਾਰ ਕੇ ਜਾਨ ਬਚਾਈ। ਇਸ ਤੋਂ ਬਅਦ ਉਹ ਡਰੀ ਹੋਈ ਘਰ ਪੁੱਜੀ। ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ। ਹਾਲਾਂਕਿ ਉਸ ਨੂੰ ਸਮਝਾਇਆ ਗਿਆ ਕਿ ਮਨ ਹਲਕਾ ਹੋ ਜਾਵੇਗਾ ਲੇਕਿਨ ਬਾਅਦ ਵਿਚ ਉਸ ਨੇ ਜ਼ਹਿਰ ਖਾ ਲਈ। ਉਸ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਘਰ ਵਾਲਿਆਂ ਦੇ ਬਿਆਨਾਂ ’ਤੇ ਦੋਵੇਂ ਨੌਜਵਾਨਾਂ ਗੁਰਪ੍ਰੀਤ ਅਤੇ ਲਵਪ੍ਰੀਤ ਦੇ ਖਿਲਾਫ਼ ਕੇਸ ਦਰਜ ਕਰ ਲਿਆ।

Video Ad
Video Ad