Home ਮੰਨੋਰੰਜਨ ਲੰਬੇ ਅਰਸ਼ੇ ਤੋਂ ਬਾਅਦ ਮਾਡਲਿੰਗ ‘ਚ ਮੁੜ ਤੋਂ ਸਰਗਰਮ ਹੋਇਆ- ਅਭੀ ਰਾਏ

ਲੰਬੇ ਅਰਸ਼ੇ ਤੋਂ ਬਾਅਦ ਮਾਡਲਿੰਗ ‘ਚ ਮੁੜ ਤੋਂ ਸਰਗਰਮ ਹੋਇਆ- ਅਭੀ ਰਾਏ

0

300 ਦੇ ਕਰੀਬ ਪੰਜਾਬੀਆਂ ਗਾਣਿਆਂ ‘ਚ ਕਰ ਚੁੱਕਾ ਮਾਡਲਿੰਗ

ਅੱਜ ਦੀ ਤੇਜ਼ ਰਫਤਾਰ ਸਮੇਂ ਨਾਲ ਗੁਜਰਦੀ ਜਿੰਦਗੀ ਵਿੱਚ ਕਦੋ ਕਿਸੇ ਵੇਲੇ ਉਥਲ-ਪੁੱਥਲ ਹੋ ਜਾਵੇ,ਕੋਈ ਪਤਾ ਨਹੀ ਲਗਦਾ, ਉਤਰਾਅ-ਚੜਾਅ ਸੰਘਰਸ, ਮਿਹਨਤ ਸਫਲਤਾ,ਅਸਫਲਤਾ ਜੀਵਨ ਦਾ ਇੱਕ ਹਿੱਸਾ ਹਨ। ਅੱਜ ਦੇ ਸਾਇੰਸ ਤੇ ਮਾਡਰਨ ਜਮਾਨੇ ਵਿੱਚ ਜਿੱਥੇ ਸੰਗੀਤਕ, ਮਾਡਲਿੰਗ ਦੇ ਖੇਤਰ ਵਿੱਚ ਨਵੇਂ-ਨਵੇਂ ਸਮੀਕਰਨ ਪੈਦਾ ਹੋ ਰਹੇ ਹਨ ਉਥੇ ਹੀ ਨਿੱਤ ਨਵੇਂ ਕਲਾਕਾਰ,ਮਾਡਲਿੰਗ  ਆ ਰਹੇ ਹਨ। ਕਲਾ ਦੇ ਖੇਤਰ ਵਿੱਚ ਉਨਾਂ ਦੀ ਪਹਿਚਾਣ ਵੀ ਚੰਂਦ ਮਿੰਟਾਂ ਦੀ ਆਈ ਹਨੇਰੀ ਵਾਂਗ ਹੀ ਬਣ ਰਹਿ ਜਾਂਦੀ ਹੈ। ਕਦੋਂ ਆਈ ਤੇ ਕਦੋਂ ਗਈ ਕਿਸੇ ਨੂੰ ਵੀ ਕੋਈ ਪਤਾ ਨਹੀ ਲਗਦਾ ਪਰ ਕੁਝ ਅਜਿਹੇ ਚਿਹਰੇ ਹਨ ਜਿਹੜੇ  ਸਫਲਤਾ ਦੇ ਅਸਮਾਨ ਨੂੰ ਛੂਹ ਕੇ ਹੀ ਦਮ ਲੈਦੇ ਹਨ । ਅਜਿਹੀ ਕਲਾਂ ਦਾ ਧਨੀ ਸ਼ਹਿਰ ਲੁਧਿਆਣਾ ਦਾ ਅਬੀ ਰਾਏ ਜਿਸ ਨੇ ਤਕਰੀਬਨ 300 ਪੰਜਾਬੀ ਗੀਤਾ ਦੀ ਵੀਡੀਓ ‘ਚ ਆਪਣੀ ਐਕਟਿੰਗ ਦੇ ਜੌਹਰ ਦਿਖਾਏ,ਅਭੀ ਰਾਏ ਨੇ ਦੱਸਿਆ ਕਿ ਮਾਡਲਿੰਗ ਦਾ ਸ਼ੌਕ ਬਚਪਨ ਤੋਂ ਸੀ  ,ਅਭੀ ਰਾਏ ਨੇ ਮਾਡਲਿੰਗ ਦੀ ਸ਼ੁਰੂਆਤ 2009 ‘ਚ ਨਿੰਮੋ ਦੇ ਗੀਤ ‘ਢੋਲਾ’ ਵਿੱਚ ਮਾਡਲਿੰਗ ਦੀ ਸ਼ੁਰੂਆਤ ਕੀਤੀ ਉਸ ਤੋਂ ਬਆਦ ਗਾਇਕ ਬਾਈ ਅਮਰਜੀਤ ਦਾ ਗੀਤ ‘ਰਾਣੋ’ ਬਾਬੇ ਦੀ ਜਵਾਨੀ’ ਜੱਗੀ ਸਿੱਧੂ ਦਾ ‘ ਚਿੱਟਾ’ ਸੁਰਜੀਤ ਭੁੱਲਰ ਦਾ ‘ਚੁਬਾਰਾ’ ਲਾਡੋ ਰਾਣੀ’ ਕਿਤਾਬ ‘ ਸ਼ੈਰੀ ਮਾਨ ਦਾ ‘ਚੰਡੀਗੜ੍ਹ ਵਾਲੀਏ’ ਕੌਰ ਵੀ ਦਾ ‘ਪੀਜਾ ਹੱਟ’ ਕੁਲੇਰ ਕੰਠ ਦਾ ‘ਹਾਰੇ ਸੱਜਣਾ ‘ ਫਤਿਹ ਸ਼ੇਰਗਿੱਲ ਦਾ ‘ਪਾਰਟੀ’ ਮਨੀ ਮਾਨ ਦਾ ‘ਮਾਂ’ ਅੰਗਰੇਜ ਅਲੀ ਦਾ ‘ਜੱਟ ਦੀ ਅੱਖ’ ਆਦਿ ਚਰਚਿੱਤ ਗੀਤਾ ‘ਚ ਮਾਡਲਿੰਗ ਕਰਕੇ ਸੰਗੀਤਕ ਖੇਤਰ ‘ਚ ਆਪਣੀ  ਗੂੜ੍ਹੀ ਛਾਪ ਛੱਡੀ। ਪਿਛਲੇ ਕੁਝ ਸਮਿਆ ਤੋਂ ਦੂਰ ਰਹਿਣ ਤੋਂ ਬਾਅਦ ਅਭੀ ਰਾਏ ਲਾਇਨ ‘ਚ ਮੁੜ ਸਰਗਰਮ ਹੋਇਆ ,ਬਤੌਰ ਨਿਰਦੇਸ਼ਕ ਵਜੋ ਅਭੀ ਨੇ ਗਾਇਕ ਜਸ਼ਨ ਗਰੇਵਾਲ ਦਾ ਗੀਤ ‘ਨਫਰਤ ‘ ਅਫਸਾਨਾ ਖਾਨ ,ਖੁਦਾ ਬਖਸ ਅਤੇ ਸ਼੍ਰੀ ਬਰਾੜ ਦਾ ਗੀਤ ‘ਚੇਲੇ ‘ ਵੀ ਡਰੈਕਟ ਕੀਤੇ ਗਏ ਹਨ। ਇਹਨਾਂ ਹੀ ਨਹੀ ਅਭੀ ਨੇ ਦਿਲਜੀਤ ਦੁਸਾਂਝ ਦੀ ਫਿਲਮ  ‘ਮੁਖਤਿਆਰ ਸਿੰਘ ਚੱਢਾ’ ਦੇ ਨਾਲ ਅਦਾਕਾਰ ਦੇ ਰੂਪ ਵਿਚ ਕੰਮ ਕੀਤਾ,ਜਦੋ ਅਭੀ ਰਾਏ  ਨੂੰ ਇਸ ਲਾਇਨ ਵਿੱਚ ਦੁਬਾਰਾ ਆਉਣ ਲਈ ਪ੍ਰੇਰਿਤ ਕੀਤਾ ਤਾਂ ਉਹਨਾਂ ‘ਚ ਡੀ ਓ ਪੀ ਵਿਸਕੀ ਤੇ ਡਾ ਮਨਦੀਪ ਸੈਣੀ ਫੋਰਟਿਸ ਲੁਧਿਆਣਾ ਨੇ ਅਭੀ ਦਾ ਪੂਰਾ ਸਾਥ ਦਿੱਤਾ ਗਿਆ । ਇਸ ਵੇਲੇ ਅਭੀ ਰਾਏ ਇੰਸਟਾਗਰਾਮ ਤੇ ਐਕਟਿੰਗ ਵਾਲੀਆਂ ਰੀਲਾ ਬਣਾਕੇ  ਸਰਗਰਮ ਨਜ਼ਰ ਆ ਰਹੇ । ਅਭੀ ਨੇ ਦੱਸਿਆ ਕਿ ਅਗਲੇ ਦਿਨਾਂ ‘ਚ ਬਹੁਤ ਸਾਰੇ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ। ਆਖਿਰ ਵਿੱਚ ਅਭੀ ਰਾਏ ਨੇ ਸ਼ਰੋਤਿਆਂ ਦਾ ਧੰਨਵਾਦ ਕੀਤਾ ਕਿ ਜਿਹੜੇ ਮੇਰੇ ਕਿਰਦਾਰ ਨੂੰ ਪਸੰਦ ਕਰਦੇ ਨੇ।

    ਬਿਕਰਮ ਸਿੰਘ ਵਿੱਕੀ ,ਮਾਨਸਾ

     89686_62992