ਟੈਕਸਾਸ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਲੰਬੇ ਨਹੁੰਆਂ ਦੇ ਮਾਮਲੇ ਵਿੱਚ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਅਮਰੀਕਾ ਦੇ ਟੈਕਸਾਸ ਦੀ ਅਯਾਨਾ ਵਿਲੀਅਮ ਨੇ ਆਪਣੇ ਨਹੁੰ ਕਟਵਾ ਦਿੱਤੇ। 28 ਸਾਲਾਂ ਦੇ ਲੰਬੇ ਅਰਸੇ ਮਗਰੋਂ ਉਸ ਨੇ ਆਪਣੇ ਨਹੁੰ ਕਟਵਾਏ।

ਜਦੋਂ ਇਸ ਤੋਂ ਪਹਿਲਾਂ ਅਯਾਨਾ ਦੇ ਨਹੁੰਆਂ ਦੀ ਲੰਬਾਈ ਮਾਪੀ ਗਈ ਸੀ ਤਾਂ ਉਹ 733.55 ਸੈਂਟੀਮੀਟਰ ਸਨ। ਅਯਾਨਾ ਨੇ ਟੈਕਸਾਸ ਦੇ ਡਾ. ਡਲੀਸਨ ਤੋਂ ਇਕ ਰੋਟਰੀ ਪਾਵਰ ਟੂਲ ਦੀ ਮਦਦ ਨਾਲ ਨਹੁੰ ਕਟਵਾਏ। ਗਿਨੀਜ਼ ਵਰਲਡ ਰਿਕਾਰਡ ਨੇ ਅਯਾਨਾ ਦੇ ਨਹੁੰ ਕੱਟਣ ਸਮੇਂ ਬਣਾਈ ਗਈ ਵੀਡੀਉ ਯੂ-ਟਿਊਬ ’ਤੇ ਸਾਂਝੀ ਕੀਤੀ ਹੈ। ਵੀਡੀਉ ਵਿਚ ਜਿਸ ਤਰ੍ਹਾਂ ਮਸ਼ੀਨ ਨਾਲ ਅਯਾਨਾ ਦੇ ਨਹੁੰ ਕੱਟੇ ਜਾ ਰਹੇ ਹਨ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉਥੇ ਹੀ ਕਈ ਲੋਕ ਇਹ ਸੋਚ ਕੇ ਹੈਰਾਨ ਹਨ ਕਿ ਇੰਨੇ ਵੱਡੇ ਨਹੁੰਆਂ ਨਾਲ ਇੰਨੇ ਸਾਲਾਂ ਤੱਕ ਅਯਾਨਾ ਆਮ ਜ਼ਿੰਦਗੀ ਦੇ ਕੰਮਕਾਜ ਕਿਵੇਂ ਕਰਦੀ ਸੀ। ਦੂਜੇ ਪਾਸੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਉਸ ਨੇ ਇੰਨੇ ਸਾਲਾਂ ਦੀ ਆਪਣੀ ਮਿਹਨਤ ਕਰਨ ਮਗਰੋਂ ਇਹ ਕਦਮ ਚੁੱਕਿਆ ਹੈ।
