ਲੰਬੇ ਸਮੇਂ ਤੋਂ ਛੁੱਟੀ ਲੈ ਕੇ ਵਿਦੇਸ਼ ਗਏ 7 ਪੁਲਿਸ ਅਫ਼ਸਰ ਬਰਖਾਸਤ

ਪਟਿਆਲਾ, 23 ਮਾਰਚ, ਹ.ਬ. : ਪੁਲਿਸ ਨੇ ਲੰਬੇ ਸਮੇਂ ਤੋਂ ਛੁੱਟੀ ਲੈ ਕੇ ਵਿਦੇਸ਼ ਗਏ 7 ਪੁਲਿਸ ਅਧਿਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ ਹਨ। ਇਹ ਅਧਿਕਾਰੀ ਡਿਊਟੀ ਤੋਂ ਗੈਰ ਹਾਜ਼ਰ ਚਲੇ ਆ ਰਹੇ ਸੀ। ਪੁਛਗਿੱਛ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਿੱਤੇ ਹਨ। ਇਨ੍ਹਾਂ 7 ਅਧਿਕਾਰੀਆਂ ਵਿਚੋਂ 6 ਵਿਦੇਸ਼ ਚਲੇ ਗਏ ਹਨ ਅਤੇ ਸਾਰੇ ਗੈਰ ਹਾਜ਼ਰ ਹਨ। ਇਨ੍ਹਾਂ ਵਿਚ ਏਐਸਆਈ ਸਤਵਿੰਦਰ ਸਿੰਘ 70/ਬੈਲਟ, ਜਿਸ ਦੀ ਵਿਭਾਗੀ ਜਾਂਚ ਅੱਛਰੂ ਰਾਮ ਡੀਐਸਪੀ ਟਰੈਫਿਕ ਪਟਿਆਲਾ ਨੇ ਮੁਕੰਮਲ ਕੀਤੀ ਸੀ। ਹੌਲਦਾਰ ਚਰਣੋ ਦੇਵੀ 962, ਜਿਸ ਦੀ ਜਾਂਚ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਕੀਤੀ । ਕਾਂਸਟੇਬਲ ਗਗਨਦੀਪ ਸਿੰਘ 2375 ਦੀ ਜਾਂਚ ਡੀਐਸਪੀ ਅਜੇ ਪਾਲ ਸਿੰਘ ਨੇ, ਕਾਂਸਟੇਬਲ ਮÎਨਿੰਦਰ ਸਿੰਘ 3265 ਦੀ ਜਾਂਚ ਡੀਐਸਪੀ ਸਮਾਣਾ ਯਸ਼ਵੰਤ ਸਿੰਘ ਮਾਂਗਟ ਨੇ, ਕਾਂਸਟੇਬਲ ਜਤਿੰਦਰਪਾਲ ਸਿੰਘ 1522 ਦੀ ਜਾਂਚ ਡੀਐਸਪੀ ਟਰੈਫਿਕ ਅੱਛਰੂ ਰਾਮ ਨੇ , ਲੇਡੀਜ਼ ਕਾਂਸਟੇਬਲ ਗੁਰਪ੍ਰੀਤ ਕੌਰ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਨੇ ਅਤੇ ਲੇਡੀਜ਼ ਕਾਂਸਟੇਬਲ ਸੰਦੀਪ ਕੌਰ ਮਾਮਲੇ ਦੀ ਵਿਭਾਗੀ ਜਾਂਚ ਡੀਐਸਪੀ ਰਾਜਪੁਰਾ ਨੇ ਪੂਰੀ ਕੀਤੀ ਸੀ। ਰਿਪੋਰਟ ਤੋਂ ਬਾਅਦ ਕਾਰਵਾਈ ਕਰਦੇ ਹੋਏ ਐਸਐਸਪੀ ਦੁੱਗਲ ਨੇ ਇਹ ਵੀ ਕਿਹਾ ਕਿ ਪੁਲਿਸ ਫੋਰਸ ਵਿਚ ਇਸ ਕਿਸਮ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਪਰਾਧੀਆਂ ਨੂੰ ਅਨੁਸ਼ਾਸਨ ਭੰਗ ਕਰਨ ਅਤੇ ਪੁਲਿਸ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਸਜ਼ਾ ਵੀ ਦਿੱਤੀ ਜਾਵੇਗੀ।

Video Ad
Video Ad