
88.39 ਮੀਟਰ ਦੁੂਰ ਨੇਜਾ ਸੁੱਟ ਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ
ਓਰੇਗਨ, 22 ਜੁਲਾਈ, ਹ.ਬ. : ਓਲੰਪਿਕ ਦੇ ਗੋਲਡਨ ਬੁਆਏ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਅਮਰੀਕਾ ਦੇ ਓਰੇਗਨ ਸੂਬੇ ਵਿਚ ਚਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਧਮਾਲਾਂ ਪਾ ਦਿੱਤੀਆਂ। ਉਨ੍ਹਾਂ ਨੇ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹਿਲੀ ਵਾਰ ਕਵਾਲੀਫਾਈ ਕੀਤਾ ਹੈ। ਨੀਰਜ ਦੇ ਨਾਲ ਰੋਹਿਤ ਯਾਦਵ ਨੇ ਵੀ ਫਾਈਨਲ ਦੇ ਲਈ ਕਵਾਲੀਫਾਈ ਕਰ ਲਿਆ।
ਭਾਰਤ ਦੇ ਸਟਾਰ ਨੀਰਜ ਚੋਪੜਾ ਨੇ ਅਪਣੀ ਪਹਿਲੀ ਕੋਸ਼ਿਸ਼ ਵਿਚ 88.39 ਮੀਟਰ ਦੂਰ ਨੇਜਾ ਸੁੱਟ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਇਸ ਚੈਂਪੀਅਨਸ਼ਿਪ ਵਿਚ 24 ਸਾਲਾ ਨੀਰਜ ਚੋਪੜਾ ਦੇ ਨਾਲ ਦੁਨੀਆ ਭਰ ਦੇ 34 ਜੈਵਲੀਨ ਥਰੋਅਰ ਵੀ ਸ਼ਾਮਲ ਰਹੇ ਸੀ।
ਨੀਰਜ ਤੇ ਰੋਹਿਤ ਤੋਂ ਇਲਾਵਾ ਐਲਡੋਸ ਪਾਉਲ ਨੇ ਟ੍ਰਿਪਲ ਜੰਪ ਦੇ ਮੈਡਲ ਰਾਊਂਡ ਵਿਚ ਜਗ੍ਹਾ ਬਣਾ ਲਈ। ਇੱਥੇ 3 ਭਾਰਤੀ ਖਿਡਾਰੀਆਂ ਨੇ ਫਾਈਨਲ ਲਈ ਕਵਾਲੀਫਾਈ ਕੀਤਾ।