ਵਾਇਰਸ ਕਿਸੇ ਜਾਨਵਰ ਦੇ ਜ਼ਰੀਏ ਚਮਗਾਦੜ ਰਾਹੀਂ ਇਨਸਾਨਾਂ ’ਚ ਪੁੱਜਿਆ ਹੋਵੇਗਾ, ਵੁਹਾਨ ਦੀ ਲੈਬ ਵਿਚੋਂ ਲੀਕ ਨਹੀਂ ਹੋਇਆ : ਡਬਲਿਊਐਚਓ

ਨਵੀਂ ਦਿੱਲੀ, 30 ਮਾਰਚ, ਹ.ਬ. : ਕੋਰੋਨਾ ਵਾਇਰਸ ਇਨਸਾਨਾਂ ਵਿਚ ਕਿਵੇਂ ਫੈਲਿਆ, ਪਿਛਲੇ ਹਫਤੇ ਇੱਕ ਸਾਲ ਤੋਂ ਜਾਰੀ ਇਸ ਬਹਿਸ ਦੇ ਵਿਚ ਵਿਸ਼ਵ ਸਿਹਤ ਸੰਗਠਨ ਦੀ ਟੀਮ ਵਲੋਂ ਇੱਕ ਵੱਡਾ ਦਾਅਵਾ ਸਾਹਮਣੇ ਆਇਆ। ਡਬਲਿਊਐਚਓ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਚਮਗਾਦੜ ਤੋਂ ਕਿਸੇ ਦੂਜੇ ਜਾਨਵਰਾਂ ਦੇ ਜ਼ਰੀਏ ਇਨਸਾਨਾਂ ਤੱਕ ਪੁੱਜਿਆ ਹੋਵੇਗਾ। ਮਾਹਰਾਂ ਨੇ ਇਸ ਵਾਇਰਸ ਦੇ ਵੁਹਾਨ ਦੀ ਲੈਬ ਤੋਂ ਲੀਕ ਹੋਣ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਕਹਿਣਾ ਸੀ ਕਿ ਵਾਇਰਸ ਵੁਹਾਨ ਦੀ ਲੈਬ ਤੋਂ ਲੀਕ ਹੋਇਆ। ਡਬਲਿਊਐਚਓ ਦੇ ਮਾਹਰਾਂ ਨੇ ਇਸ ਨੂੰ ਖਾਰਜ ਕਰ ਦਿੱਤਾ।
ਚੀਨ ਨੇ ਕਿਹਾ ਸੀ ਕਿ ਵਾਇਰਸ ਦਾ ਔਰਿਜਨ ਉਸ ਦੇ ਇੱਥੇ ਨਹੀਂ ਸੀ, ਬਲਕਿ ਇਹ ਇੰਪੋਰਟਡ ਫਰੋਜ਼ਨ ਫੂਡ ਦੇ ਜ਼ਰੀਏ ਉਥੇ ਪੁੱਜਿਆ। ਮਾਹਰਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਤਾਂ ਨਹੀਂ ਕੀਤਾ ਲੇਕਿਨ ਕਿਹਾ ਕਿ ਇਸ ਦੇ ਆਸਾਰ ਬਹੁਤ ਘੱਟ ਹਨ।
ਹਾਲਾਂਕਿ ਮਾਹਰਾਂ ਦੀ ਟੀਮ ਨੇ ਵਾਇਰਸ ਦੇ ਇਨਸਾਨਾਂ ਤੱਕ ਪੁੱਜਣ ਦੀ ਵਜ੍ਹਾ ਨੂੰ ਲੈ ਕੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ। ਦੱਸ ਦੇਈਏ ਕਿ ਡਬਲਿਊਐਚਓ ਦੇ ਮਾਹਰਾਂ ਦੀ ਟੀਮ ਕੋਰੋਨਾ ਵਾਇਰਸ ਦੇ ਓਰਿਜਨ ਦਾ ਪਤਾ ਲਾਉਣ ਦੇ ਲਈ ਚੀਨ ਗਈ ਸੀ। ਡਬਲਿਊਐਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਮਾਹਰ ਪ੍ਰੈਸ ਕਨਫਰੰਸ ਕਰਕੇ ਦੱਸਣਗੇ ਕਿ ਉਨ੍ਹਾਂ ਦੀ ਜਾਂਚ ਵਿਚ ਕੀ ਸਾਹਮਣੇ ਆਇਆ।

Video Ad
Video Ad