Home ਤਾਜ਼ਾ ਖਬਰਾਂ ਵਾਲਮਿਕੀ ਭਾਈਚਾਰੇ ਵਲੋਂ ਅੱਜ ਜਲੰਧਰ ਬੰਦ

ਵਾਲਮਿਕੀ ਭਾਈਚਾਰੇ ਵਲੋਂ ਅੱਜ ਜਲੰਧਰ ਬੰਦ

0
ਵਾਲਮਿਕੀ ਭਾਈਚਾਰੇ ਵਲੋਂ ਅੱਜ ਜਲੰਧਰ ਬੰਦ

ਜਲੰਧਰ, 12 ਅਗਸਤ, ਹ.ਬ. : ਬੇਸ਼ੱਕ ਅੰਮ੍ਰਿਤਸਰ ਤੋਂ ਵਾਲਮੀਕਿ ਭਾਈਚਾਰੇ ਦੇ ਨੇਤਾਵਾਂ ਨੇ ਮੁੱਖ ਮੰਤਰੀ ਦੇ ਨਾਲ 19 ਤਾਰੀਕ ਨੂੰ ਮਿਲਣ ਦਾ ਸਮਾਂ ਮਿਲਣ ਤੋਂ ਬਾਅਦ ਬੰਦ ਦੀ ਕਾਲ ਵਾਪਸ ਲੈ ਲਈ ਲੇਕਿਨ ਜਲੰਧਰ ਵਿਚ ਰਵਿਦਾਸ ਅਤੇ ਵਾਲਮੀਕਿ ਭਾਈਚਾਰੇ ਦੇ ਨੇਤਾਵਾਂ ਨੇ ਬੰਦ ਦੀ ਕਾਲ ਵਾਪਸ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿਚ ਅੱਜ ਪੂਰਣ ਤੌਰ ’ਤੇ ਬੰਦ ਰੱਖਿਆ ਜਾਵੇਗਾ।
ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲ੍ਹਣ ਨੇ ਕਿਹਾ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਨੁਸੂਚਿਤ ਜਾਤੀ ਦੇ ਲੋਕਾਂ ’ਤੇ ਟਿੱਪਣੀ ਕੀਤੀ। ਇਸ ਦੇ ਵਿਰੋਧ ਵਿਚ ਇੱਕ ਦਿਨ ਦਾ ਬੰਦ ਰੱਖਿਆ ਗਿਆ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਕਿ ਅਨਮੋਲ ਰਤਨ ਮਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਰਵਿਦਾਸ ਟਾਈਗਰ ਫੋਰਸ ਨੇ ਕਿਹਾ ਕਿ ਅੰਮ੍ਰਿਤਸਰ ’ਚ ਬੇਸ਼ੱਕ ਭਾਈਚਾਰੇ ਦੇ ਲੋਕਾਂ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ ਪਰ ਜਲੰਧਰ ’ਚ ਦੋਵੇਂ ਭਾਈਚਾਰੇ ਇਕਜੁੱਟ ਹਨ ਅਤੇ ਦੋਵੇਂ ਪੂਰੀ ਤਰ੍ਹਾਂ ਬੰਦ ’ਤੇ ਡਟੇ ਹਨ। ਉਨ੍ਹਾਂ ਕਿਹਾ ਕਿ ਭਾਰਤ ਬੰਦ ਨੂੰ ਲੈ ਕੇ ਜਲੰਧਰ ਦੇ ਸਰਕਟ ਹਾਊਸ ਵਿਖੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਮੀਟਿੰਗ ਵੀ ਹੋਈ ਹੈ, ਜਿਸ ਵਿਚ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ।