ਵਾਸ਼ਿੰਗਟਨ ਸਥਿਤ ਕੈਪਿਟਲ ਦੇ ਬਾਹਰ ਪੁਲਿਸ ਵਾਲਿਆਂ ਉੱਪਰ ਚੜ੍ਹਾ ਦਿੱਤੀ ਕਾਰ

ਵਾਸ਼ਿੰਗਟਨ: 2 ਅਪ੍ਰੈਲ (ਹਮਦਰਦ ਨਿਊਜ਼ ਬਿਊਰੋ) – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਕੈਪਿਟਲ ਦੇ ਬਾਹਰ ਸ਼ੁਕਰਵਾਰ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇੱਥੇ 2 ਪੁਲਿਸ ਅਫਸਰਾਂ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਘਟਨਾ ਵਿੱਚ ਡਰਾਈਵਰ ਅਤੇ ਦੋਵੇਂ ਪੁਲਿਸ ਅਫਸਰ ਜ਼ਖਮੀ ਹੋ ਗਏ । ਉਥੇ ਹੀ ਮੀਡੀਆ ਰਿਪੋਰਟਾਂ ਵਿੱਚ ਗੋਲੀ ਚੱਲਣ ਦਾ ਵੀ ਦਾਅਵਾ ਕੀਤਾ ਗਿਆ ਹੈ।

Video Ad

ਫਿਲਹਾਲ ਜੋ ਜਾਣਕਾਰੀ ਮਿਲੀ ਉਹ ਉਸ ਮੁਤਾਬਿਕ ਸੁਰੱਖਿਆ ਬੈਰੀਕੇਟਿੰਗ ਨੂੰ ਤੋੜਦੇ ਹੋਏ ਇੱਕ ਸ਼ੱਕੀ ਨੇ ਦੋ ਪੁਲਿਸ ਵਾਲਿਆਂ ਨੂੰ ਟੱਕਰ ਮਾਰ ਦਿੱਤੀ ਜਿਸਤੋਂ ਬਾਅਦ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਵਿੱਚ ਵਿੱਚ ਆਰੋਪੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇੱਕ ਜ਼ਖਮੀ ਅਧਿਕਾਰੀ ਨੂੰ ਕਾਰ ਰਾਹੀਂ ਹਸਪਤਾਲ ਲਜਾਇਆ ਗਿਆ ਜਦਕਿ ਦੂਜੇ ਨੂੰ ਐਮਰਜੈਂਸੀ ਮੈਡੀਕਲ ਸਹਾਇਤਾ ਦੀ ਲੋੜ ਪਈ।

ਘਟਨਾ ਤੋਂ ਬਾਅਦ ਉੱੇਥ ਲੌਕਡਾਊਨ ਲਗਾ ਦਿੱਤਾ ਗਿਆ ਹੈ। ਉਥੇ ਹੀ ਸਾਰੀ ਘਟਨਾ ਦੌਰਾਨ ਕੈਪੀਟਲ ਅੰਦਰ ਹੈਲੀਕਾਪਟਰ ਲੈਂਡ ਹੋਣ ਨਾਲ ਸੋਸ਼ਲ ਮੀਡੀਆ ਤੇ ਵੀ ਚਰਚਾ ਤੇਜ਼ ਹੋ ਗਈ ਹੈ। ਜੋ ਵੀਡਿਓ ਸਾਹਮਣੇ ਆਈਆਂ ਨੇ ਉਹਨਾਂ ਵਿੱਚ ਉਥੇ ਪੁਲਿਸ ਕਰਮਚਾਰੀ ਭਾਰੀ ਗਿਣਤੀ ਚ ਤੈਨਾਤ ਕੀਤੇ ਗਏ ਹਨ ਅਤੇ ਜ਼ਖਮੀਆਂ ਨੂੰ ਲਜਾਉਣ ਲਈ ਸਟ੍ਰੈਚਰ ਲਜਾਏ ਗਏ।

Video Ad