ਵਿਆਹ ’ਚ ਗੋਲ਼ੀਆਂ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਖ਼ਿਲਾਫ਼ ਐਫਆਈਆਰ ਦਰਜ

ਮਜੀਠਾ,22 ਨਵੰਬਰ, ਹ.ਬ. : ਇੱਕ ਸ਼ਖ਼ਸ ਵਲੋਂ ਗੋਲੀਆਂ ਚਲਾਉਣ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਤੇ ਮਜੀਠਾ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਉਕਤ ਵਿਅਕਤੀ ਖ਼ਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੁਪਹਿਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿਚ ਇੱਕ ਮੋਨਾ ਨੌਜਵਾਨ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਆਪਣੇ ਦੋਹਾਂ ਹੱਥਾਂ ਵਿਚ ਰਿਵਾਲਵਰ ਫ਼ੜ ਕੇ ਹਵਾ ਵਿਚ ਲਗਾਤਾਰ ਗੋਲ਼ੀਆਂ ਚਲਾ ਰਿਹਾ ਹੈ। ਵੀਡੀਓ ਦੀ ਪੜਤਾਲ ਕਰਨ ’ਤੇ ਪਾਇਆ ਗਿਆ ਕਿ ਇਹ ਵੀਡੀਓ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਭੰਗਾਲੀ ਕਲਾਂ ਦੀ ਹੈ, ਜਿਥੇ ਕੋਈ ਹੋਰ ਨਹੀ ਬਲਕਿ ਇਕ ਪੁਲਿਸ ਮੁਲਾਜ਼ਮ ਜਿਸ ਦੀ ਸ਼ਨਾਖਤ ਦਲਜੋਧ ਸਿੰਘ ਵਾਸੀ ਪਿੰਡ ਭੰਗਾਲੀ ਕਲਾਂ ਵਜੋਂ ਕੀਤੀ ਗਈ ਹੈ, ਜਿਹੜਾ ਕਿ ਪਿੰਡ ਵਿੱਚ ਹੀ ਇੱਕ ਵਿਆਹ ਸਮਾਗਮ ਵਿੱਚ ਦੋਵਾਂ ਹੱਥਾਂ ਵਿੱਚ ਰਿਵਾਲਵਰ ਨਾਲ ਹਵਾ ਵਿੱਚ ਗੋਲ਼ੀਆਂ ਚਲਾ ਰਿਹਾ ਹੈ। ਥਾਣਾ ਮਜੀਠਾ ਦੇ ਸਬ ਇਸਪੈਕਟਰ ਜੰਗ ਬਹਾਦਰ ਸਿੰਘ ਵੱਲੋ ਵੀਡੀਓ ਦੇ ਆਧਾਰ ’ਤੇ ਥਾਣਾ ਮਜੀਠਾ ਵਿਖੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Video Ad
Video Ad