Home ਤਾਜ਼ਾ ਖਬਰਾਂ ਵਿਕਰਮਸਿੰਘੇ ਨੇ ਸਕੂਲ ਦੇ ਦੋਸਤ ਨੂੰ ਬਣਾਇਆ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ

ਵਿਕਰਮਸਿੰਘੇ ਨੇ ਸਕੂਲ ਦੇ ਦੋਸਤ ਨੂੰ ਬਣਾਇਆ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ

0
ਵਿਕਰਮਸਿੰਘੇ ਨੇ ਸਕੂਲ ਦੇ ਦੋਸਤ ਨੂੰ ਬਣਾਇਆ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ

ਕੋਲੰਬੋ, 22 ਜੁਲਾਈ, ਹ.ਬ. : ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਸੀਨੀਅਰ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਦਿਨੇਸ਼ ਗੁਣਾਵਰਧਨੇ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਵੀਰਵਾਰ ਨੂੰ ਵਿਕਰਮਸਿੰਘੇ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚਾਰ ਸਿਆਸੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਵਿਕਰਮਸਿੰਘੇ ਦੀ ਤਰਫੋਂ ਗੁਣਵਰਧਨੇ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਪਹਿਲਾਂ ਹੀ ਸੀ। ਵਿਕਰਮਸਿੰਘੇ ਹੁਣ ਆਪਣੀ ਕੈਬਨਿਟ ’ਚ ਕਿਹੜੇ-ਕਿਹੜੇ ਨਾਵਾਂ ਦਾ ਐਲਾਨ ਕਰਨਗੇ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਗੁਣਾਵਰਧਨੇ ਰਾਸ਼ਟਰਪਤੀ ਦੇ ਪੁਰਾਣੇ ਦੋਸਤ ਹਨ ਅਤੇ ਉਨ੍ਹਾਂ ਕੋਲ ਕਈ ਸਾਲਾਂ ਤੋਂ ਰਾਜਨੀਤੀ ਦਾ ਵਿਸ਼ਾਲ ਅਨੁਭਵ ਹੈ।