Home ਤਾਜ਼ਾ ਖਬਰਾਂ ਵਿਜੀਲੈਂਸ ਨੇ ਭਰਤਇੰਦਰ ਚਹਿਲ ਨੂੰ ਪੇਸ਼ ਹੋਣ ਲਈ ਦਸਵੀਂ ਵਾਰ ਭੇਜਿਆ ਸੰਮਨ

ਵਿਜੀਲੈਂਸ ਨੇ ਭਰਤਇੰਦਰ ਚਹਿਲ ਨੂੰ ਪੇਸ਼ ਹੋਣ ਲਈ ਦਸਵੀਂ ਵਾਰ ਭੇਜਿਆ ਸੰਮਨ

0


ਮੋਹਾਲੀ, 27 ਮਈ, ਹ.ਬ. : ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਪੰਜਾਬ ਵਿਜੀਲੈਂਸ ਨੇ ਮੁੜ ਤਲਬ ਕੀਤਾ ਹੈ। ਇਸ ਵਾਰ ਉਸ ਨੂੰ ਵਿਜੀਲੈਂਸ ਵੱਲੋਂ ਦਸਵੀਂ ਵਾਰ ਤਲਬ ਕੀਤਾ ਗਿਆ ਹੈ। ਚਾਹਲ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਪੁੱਛਗਿੱਛ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਚਾਹਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਵਿਜੀਲੈਂਸ ਜਾਂਚ ਟੀਮ ਨੇ ਚਹਿਲ ਤੋਂ ਪਿਛਲੇ 6 ਸਾਲਾਂ ਦੌਰਾਨ ਬਣਾਈ ਜਾਇਦਾਦ ਦਾ ਰਿਕਾਰਡ ਮੰਗਿਆ ਹੈ। ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਮੇਂ-ਸਮੇਂ ’ਤੇ ਦਸ ਨੋਟਿਸ ਜਾਰੀ ਕੀਤੇ ਗਏ ਹਨ ਪਰ ਨਾ ਤਾਂ ਉਨ੍ਹਾਂ ਕਿਸੇ ਨੋਟਿਸ ਦਾ ਜਵਾਬ ਦਿੱਤਾ ਹੈ ਅਤੇ ਨਾ ਹੀ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਪੁੱਜੇ ਹਨ। ਪੰਜਾਬ ਵਿਜੀਲੈਂਸ ਨੇ ਚਾਹਲ ਦੇ ਘਰ ਅਤੇ ਪੈਲੇਸ ਦੇ ਬਾਹਰ ਨੋਟਿਸ ਵੀ ਚਿਪਕਾਏ ਹਨ।