Home ਪੰਜਾਬ ਵਿਦਿਆਰਥਣ ਨਾਲ ਰੇਪ ਕਰਕੇ ਬਣਾਈ ਵੀਡੀਓ, ਬਲੈਕਮੇਲ ਕਰਕੇ ਠੱਗੇ ਪੰਜ ਲੱਖ ਰੁਪਏ

ਵਿਦਿਆਰਥਣ ਨਾਲ ਰੇਪ ਕਰਕੇ ਬਣਾਈ ਵੀਡੀਓ, ਬਲੈਕਮੇਲ ਕਰਕੇ ਠੱਗੇ ਪੰਜ ਲੱਖ ਰੁਪਏ

0
ਵਿਦਿਆਰਥਣ ਨਾਲ ਰੇਪ ਕਰਕੇ ਬਣਾਈ ਵੀਡੀਓ, ਬਲੈਕਮੇਲ ਕਰਕੇ ਠੱਗੇ ਪੰਜ ਲੱਖ ਰੁਪਏ

ਪਠਾਨਕੋਟ, 8 ਅਪ੍ਰੈਲ, ਹ.ਬ. : ਗੁਰਦਾਸਪੁਰ ਦੇ ਇੱਕ ਨੌਜਵਾਨ ਨੇ 12ਵੀਂ ਦੀ ਵਿਦਿਆਰਥਣ ਨਾਲ ਜਾਣ ਪਛਾਣ ਬਣਾਈ ਅਤੇ ਵਿਦਿਆਰਥਣ ਦੇ ਘਰ 10-15 ਦਿਨ ਰਿਹਾ। ਇਸ ਤੋਂ ਬਾਅਦ ਨੌਜਵਾਨ ਨੇ ਮਾਂ-ਧੀ ਨੂੰ ਗੁਰਦਾਸਪੁਰ ਬੁਲਾਇਆ। ਨੌਜਵਾਨ ਨੇ ਮਾਂ ਨੂੰ ਧਾਰਮਿਕ ਜਗ੍ਹਾ ’ਤੇ ਬਿਠਾ ਦਿੱਤਾ ਅਤੇ ਉਸ ਦੀ ਧੀ ਨੂੰ ਅਪਣੇ ਨਾਲ ਹੋਟਲ ਵਿਚ ਲੈ ਗਿਆ ਜਿੱਥੇ ਉਸ ਨੇ ਬਲਾਤਕਾਰ ਕਰਕੇ ਵੀਡੀਓ ਬਣਾਈ। ਇਸ ਤੋਂ ਬਾਅਦ ਨੌਜਵਾਨ ਨੇ ਮਾਂ-ਧੀ ਨੂੰ ਵੀਡੀਓ ਰਾਹੀਂ ਬਲੈਕਮੇਲ ਕਰਕੇ ਪੰਜ ਲੱਖ ਰੁਪਏ ਠੱਗ ਲਏ। ਲੜਕੀ ਦੇ ਪਰਵਾਰ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਕੋਲ ਕੀਤੀ। ਪੁਲਿਸ ਨੇ ਗੁਰਦਾਸਪੁਰ ਨਿਵਾਸੀ ਸੁਖਜਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ 12ਵੀਂ ਦੀ ਵਿਦਿਆਰਥਣ ਹੈ। ਸੁਖਜਿੰਦਰ ਸਿੰਘ ਪਠਾਨਕੋਟ ਵਿਚ ਇੱਕ ਧਾਰਮਿਕ ਜਗ੍ਹਾ ’ਤੇ ਸੇਵਾ ਕਰਦਾ ਸੀ। ਉਸ ਨੇ ਪਹਿਲਾਂ ਮੇਰੀ ਧੀ ਨਾਲ ਜਾਣ ਪਛਾਣ ਬਣਾਈ ਅਤੇ ਸਾਡੇ ਘਰ ਵੀ ਰਿਹਾ। ਬਾਅਦ ਵਿਚ ਉਸ ਨੇ ਮਾਂ-ਧੀ ਨੂੰ ਗੁਰਦਾਸਪੁਰ ਬੁਲਾਇਆ। ਨੌਜਵਾਨ ਨੇ ਪਤਨੀ ਨੂੰ ਗੁਰਦੁਆਰੇ ਵਿਚ ਬਿਠਾ ਕੇ ਲੜਕੀ ਨੂੰ ਹੋਟਲ ਵਿਚ ਲੈ ਗਿਆ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਪੰਜ ਲੱਖ ਰੁਪਏ ਠੱਗ ਲਏ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।