ਵਿਦੇਸ਼ੀ ਕਾਮਿਆਂ ਲਈ ਖੁੱਲ੍ਹੇ ਅਮਰੀਕਾ ਦੇ ਦਰਵਾਜ਼ੇ – ਟਰੰਪ ਵੱਲੋਂ ਲਾਈਆਂ ਵੀਜ਼ਾ ਬੰਦਿਸ਼ਾਂ 31 ਮਾਰਚ ਨੂੰ ਹੋਈਆਂ ਖ਼ਤਮ

ਵਾਸ਼ਿੰਗਟਨ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵਿਦੇਸ਼ੀ ਕਾਮਿਆਂ ਲਈ ਅਮਰੀਕਾ ਦੇ ਦਰਵਾਜ਼ੇ ਮੁੜ ਖੁੱਲ੍ਹ ਗਏ ਜਦੋਂ ਡੌਨਲਡ ਟਰੰਪ ਵੱਲੋਂ ਲਾਈਆਂ ਵੀਜ਼ਾ ਬੰਦਿਸ਼ਾਂ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਗਈ। ਜੋਅ ਬਾਇਡਨ ਸਰਕਾਰ ਨੇ ਵੀਜ਼ਾ ਰੋਕਾਂ ਨੂੰ ਅੱਗੇ ਵਧਾਉਣਾ ਵਾਜਬ ਨਹੀਂ ਸਮਝਿਆ ਅਤੇ ਜਿਸ ਦਾ ਸਿੱਧਾ ਫ਼ਾਇਦਾ ਹਜ਼ਾਰਾਂ ਭਾਰਤੀਆਂ ਨੂੰ ਹੋਇਆ ਜੋ ਐਚ-1ਬੀ ਵੀਜ਼ਾ ਸਣੇ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਅਧੀਨ ਅਮਰੀਕਾ ਪਹੁੰਚਣ ਦੀ ਉਡੀਕ ਕਰ ਰਹੇ ਸਨ।

Video Ad

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡੌਨਲਡ ਟਰੰਪ ਵੱਲੋਂ ਪਿਛਲੇ ਸਾਲ ਜੂਨ ਵਿਚ ਕਈ ਵੀਜ਼ਾ ਸ਼੍ਰੇਣੀਆਂ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ 31 ਦਸੰਬਰ ਤੱਕ ਰੋਕ ਲਾ ਦਿਤੀ ਗਈ ਅਤੇ ਇਸ ਨੂੰ ਮੁੜ 31 ਮਾਰਚ ਤੱਕ ਵਧਾ ਦਿਤਾ ਗਿਆ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਮਗਰੋਂ ਵੀਜ਼ਾ ਬੰਦਿਸ਼ਾਂ ’ਤੇ ਰੋਕ ਹਟਾਉਣ ਦਾ ਉਪਰਾਲਾ ਨਾ ਕੀਤਾ ਗਿਆ ਪਰ ਹੁਣ ਇਨ੍ਹਾਂ ਵਿਚ ਵਾਧਾ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ। ਚੋਣ ਪ੍ਰਚਾਰ ਦੌਰਾਨ ਜੋਅ ਬਾਇਡਨ ਨੇ ਵੀਜ਼ਾ ਬੰਦਿਸ਼ਾਂ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ।
ਮਜ਼ੂਰੀ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਜੋਸ਼ ਹੌਲੇ ਵੱਲੋਂ ਟਰੰਪ ਦੀਆਂ ਵੀਜ਼ਾ ਬੰਦਿਸ਼ਾਂ ਨੂੰ ਜਾਰੀ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਪਰ ਬਾਇਡਨ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿਤਾ। ਉਨ੍ਹਾਂ ਨੇ ਪਾਬੰਦੀਆਂ ਵਧਾਉਣ ਲਈ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਜਿਸ ਵਿਚ ਦਲੀਲ ਦਿਤੀ ਗਈ ਕਿ ਲੱਖ ਅਮਰੀਕੀ ਨੌਕਰੀ ਦੇ ਭਾਲ ਵਿਚ ਮਾਰੇ-ਮਾਰੇ ਫਿਰ ਰਹੇ ਹਨ। ਅਜਿਹੇ ਵਿਚ ਵਿਦੇਸ਼ੀ ਕਾਮਿਆਂ ਦਾ ਅਮਰੀਕਾ ਵਿਚ ਦਾਖ਼ਲਾ ਹਾਲਾਤ ਹੋਰ ਵਿਗਾੜ ਦੇਵੇਗਾ।

Video Ad