Home ਤਾਜ਼ਾ ਖਬਰਾਂ ਵਿਦੇਸ਼ ਤੋਂ ਪਰਤੇ ਨੌਜਵਾਨ ਨੂੰ ਪ੍ਰੇਮਿਕਾ ਦੇ ਘਰ ਵਾਲਿਆਂ ਨੇ ਕੁੱਟ ਕੁੱਟ ਕੇ ਮਾਰਿਆ

ਵਿਦੇਸ਼ ਤੋਂ ਪਰਤੇ ਨੌਜਵਾਨ ਨੂੰ ਪ੍ਰੇਮਿਕਾ ਦੇ ਘਰ ਵਾਲਿਆਂ ਨੇ ਕੁੱਟ ਕੁੱਟ ਕੇ ਮਾਰਿਆ

0


ਪੁਲਿਸ ਨੇ ਕਿਹਾ-ਖੁਦ ਜ਼ਹਿਰ ਖਾ ਕੇ ਮਰਿਆ
ਗੁਰਦਾਸਪੁਰ, 3 ਮਈ, ਹ.ਬ. : ਪਿੰਡ ਫੁੱਲੜਾ ਵਿਚ ਇੱਕ ਵਿਆਹੁਤਾ ਔਰਤ ਦੇ ਘਰ ਪ੍ਰੇਮੀ ਦੀ ਮੌਤ ਹੋ ਗਈ। ਪੀੜਤ ਪਰਵਾਰ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਧੋਖੇ ਨਾਲ ਬੁਲਾ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਅਕਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਸੁਖਰਾਜ 8 ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ। ਪਿੰਡ ਫੁੱਲੜ ਦੀ ਇੱਕ ਵਿਆਹੁਤਾ ਔਰਤ ਨਾਲ ਸੁਖਰਾਜ ਦੇ ਸਬੰਧ ਸੀ ਅਤੇ ਉਸ ਦੇ ਹੀ ਵਾਰ ਵਾਰ ਫੋਨ ਕਰਨ ’ਤੇ ਉਹ ਵਿਦੇਸ਼ ਤੋਂ ਆਇਆ ਸੀ।
ਸੋਮਵਾਰ ਨੂੰ ਵੀ ਉਸੇ ਔਰਤ ਨੇ ਸੁਖਰਾਜ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੇ ਘਰ ਵਿਚ ਕੋਈ ਨਹੀਂ ਹੈ ਅਤੇ ਉਹ ਆ ਕੇ ਉਸ ਨੂੰ ਲੈ ਜਾਵੇ। ਜਦ ਸੁਖਰਾਜ ਪਹੁੰਚਿਆ ਤਾਂ ਔਰਤ ਦੇ ਘਰ ਵਾਲਿਆਂ ਅਤੇ ਆਸ ਪਾਸ ਦੇ ਲੋਕਾਂ ਨੇ ਬੰਨ੍ਹ ਕੇ ਕੁੱਟਿਆ। ਇਸ ਤੋਂ ਬਾਅਦ ਔਰਤ ਦੇ ਘਰ ਵਾਲਿਆਂ ਨੇ ਫੋਨ ਕਰਕੇ ਕਿਹਾ ਕਿ ਤੁਹਾਡਾ ਮੁੰਡਾ ਸਾਡੇ ਕੋਲ ਹੈ। ਜਦੋਂ ਅਸੀਂ ਪੁੱਜੇ ਤਾਂ ਸਾਡੇ ਨਾਲ ਵੀ ਕੁੱਟਮਾਰ ਕੀਤੀ ਅਤੇ ਸੁਖਰਾਜ ਦੀ ਮਾਂ ਦੇ ਸਿਰ ਵਿਚ ਇੱਟਾਂ ਮਾਰੀਆਂ ਅਤੇ ਕੱਪੜੇ ਪਾੜ ਦਿੱਤੇ। ਮੁਲਜ਼ਮਾਂ ਦੀ ਕੁੱਟਮਾਰ ਨਾਲ ਸੁਖਰਾਜ ਜ਼ਖਮੀ ਹੋ ਗਿਆ ਸੀ। ਉਸ ਦੇ ਮੂੰਹ , ਨੱਕ ਅਤੇ ਕੰਨਾਂ ਤੋਂ ਖੂਨ ਨਿਕਲ ਰਿਹਾ ਸੀ। ਗੁਰਦਾਸਪੁਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ । ਥਾਣਾ ਭੈਣੀ ਮੀਆ ਖਾਂ ਦੇ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਸੁਖਰਾਜ ਦੀ ਮੌਤ ਕੁੱਟਮਾਰ ਨਾਲ ਨਹੀਂ ਸਲਫਾਸ ਖਾਣ ਨਾਲ ਹੋਈ ਹੈ। ਸੁਖਰਾਜ ਦੇ ਔਰਤ ਨਾਲ ਸਬੰਧ ਸੀ, ਜਿਸ ਦੀ ਸ਼ਿਕਾਇਤ ਥਾਣਾ ਸ੍ਰੀਹਰਗੋਬਿੰਦਪੁਰ ਵਿਚ ਹੋਈ ਸੀ। ਉਥੇ ਸੁਖਰਾਜ ਪੇਸ਼ ਨਹੀਂ ਹੋਇਆ। ਜਿਸ ਤੋਂ ਬਾਅਦ ਉਹ ਸਲਫਾਸ ਦੀਆਂ ਗੋਲੀਆਂ ਲੈ ਕੇ ਔਰਤ ਦੇ ਘਰ ਗਿਆ। ਉਥੇ ਪਹੁੰਚ ਕੇ ਉਸ ਨੇ ਉਹ ਗੋਲੀਆਂ ਖਾ ਲਈਆਂ। ਉਸ ਨੂੰ ਹਰਚੋਵਾਲ ਹਸਪਤਾਲ ਲੈ ਗਏ। ਡਾਕਟਰਾਂ ਨੇ ਗੁਰਦਾਸਪੁਰ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ 8 ਲੋਕਾਂ ’ਤੇ ਕੇਸ ਦਰਜ ਕੀਤਾ ਹੈ।