Home ਤਾਜ਼ਾ ਖਬਰਾਂ ਵਿਦੇਸ਼ ਭੱਜੇ ਗੈਂਗਸਟਰ ਗੋਪੀ ਦਾ ਘਰ ਜੰਮੂ ਕਸ਼ਮੀਰ ਦੀ ਪੁਲਿਸ ਨੇ ਕੀਤਾ ਸੀਲ

ਵਿਦੇਸ਼ ਭੱਜੇ ਗੈਂਗਸਟਰ ਗੋਪੀ ਦਾ ਘਰ ਜੰਮੂ ਕਸ਼ਮੀਰ ਦੀ ਪੁਲਿਸ ਨੇ ਕੀਤਾ ਸੀਲ

0


ਅੰਮ੍ਰਿਤਸਰ, 20 ਅਪ੍ਰੈਲ, ਹ.ਬ. : ਜੰਮੂ-ਕਸ਼ਮੀਰ ਦੀ ਪੁਲਿਸ ਨੇ ਆ ਕੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਗੈਂਗਸਟਰ ਪਿੰਡ ਮਾਹਲ ਬਾਬਾ ਦਰਸ਼ਨ ਸਿੰਘ ਐਨਕਲੇਵ ਦਾ ਰਹਿਣ ਵਾਲਾ ਅਮਰਬੀਰ ਸਿੰਘ ਗੋਪੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਫੰਡ ਦਿੰਦਾ ਸੀ। ਗੈਂਗਸਟਰ ਅਮਰਬੀਰ ਸਿੰਘ ਗੋਪੀ ਮਾਹਲ ਅੰਮ੍ਰਿਤਸਰ ਦੇ ਪਿੰਡ ਮਾਹਲ ਦਾ ਰਹਿਣ ਵਾਲਾ ਹੈ। ਜੰਮੂ ਅਤੇ ਕਸ਼ਮੀਰ ਦੇ ਨਗਰੋਟਾ ਪੁਲਿਸ ਸਟੇਸ਼ਨ ਵਿੱਚ ਉਸ ਦੇ ਖਿਲਾਫ ਆਈਪੀਸੀ ਦੇ ਤਹਿਤ ਮਾਮਲਾ 429/2021 ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਗੋਪੀ ਨੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੂੰ ਪੈਸੇ ਦਿੱਤੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਬੀਰ ਗੋਪੀ ਮਾਹਲ ਪਾਕਿਸਤਾਨ ਤੋਂ ਆਉਂਦੀ ਹੈਰੋਇਨ ਨੂੰ ਪੰਜਾਬ ਵਿੱਚ ਵੇਚਦਾ ਸੀ ਅਤੇ ਇਸ ਦੇ ਪੈਸੇ ਜੰਮੂ-ਕਸ਼ਮੀਰ ਭੇਜਦਾ ਸੀ। ਜਾਂਚ ਵਿੱਚ ਦੋਸ਼ ਆਇਦ ਹੋਣ ਤੋਂ ਬਾਅਦ ਉਸ ਨੂੰ ਫੜਨ ਲਈ ਕਈ ਛਾਪੇ ਮਾਰੇ ਗਏ। ਪਰ ਉਹ ਹਰ ਵਾਰ ਭੱਜ ਜਾਂਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਗੋਪੀ ਮਾਹਲ ਹੁਣ ਦੁਬਈ ਭੱਜ ਗਿਆ ਹੈ। ਜਦੋਂ ਤੱਕ ਜੰਮੂ-ਕਸ਼ਮੀਰ ਦੀ ਰਾਜ ਜਾਂਚ ਏਜੰਸੀ ਕਾਰਵਾਈ ਕਰਨ ਲਈ ਪਹੁੰਚੀ, ਘਰ ਖਾਲੀ ਸੀ। ਉਸ ਦੇ ਦਾਦਾ-ਦਾਦੀ ਨੇੜਲੇ ਘਰ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ