
ਅੰਮ੍ਰਿਤਸਰ, 23 ਫਰਵਰੀ, ਹ.ਬ. : ਆਮ ਆਦਮੀ ਪਾਰਟੀ ਪੰਜਾਬ ਦੇ ਇੱਕ ਹੋਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬਾਘਾ ਪੁਰਾਣਾ ਦੇ ਵਿਧਾਇਕ ਸੁਖਾਨੰਦ ਦੀ ਦੇਰ ਰਾਤ ਮੰਗਣੀ ਹੋ ਗਈ। ਉਸ ਦੀ ਮੰਗਣੀ ਇੱਕ ਐਨਆਰਆਈ ਕੈਨੇਡੀਅਨ ਨਾਗਰਿਕ ਨਾਲ ਹੋਈ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਵਧਾਈ ਦੇਣ ਲਈ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਐਨਆਰਆਈ ਪਰਿਵਾਰ ਦੀ ਰਾਜਵੀਰ ਕੌਰ ਨੂੰ ਮੁੰਦਰੀ ਪਹਿਨਾਈ। ਰਾਜਵੀਰ ਮੂਲ ਤ”ੌਰ ’ਤੇ ਕੈਨੇਡਾ ਦੀ ਨਾਗਰਿਕ ਹੈ ਪਰ ਉਸ ਨੇ ਵਿਧਾਇਕ ਸੁਖਾਨੰਦ ਨੂੰ ਮੁੰਦਰੀ ਪਹਿਨਾ ਕੇ ਪੰਜਾਬ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਰਾਜਵੀਰ ਕੌਰ ਨੇ ਕੈਨੇਡਾ ਦੀ ਪੀ.ਆਰ ਛੱਡ ਕੇ ਪੰਜਾਬ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ।