Home ਭਾਰਤ ਵਿਧਾਇਕ ’ਤੇ ਹਮਲੇ ਦੀ ਨਿੰਦਾ : ਮੋਦੀ ਸਰਕਾਰ ਦੇ ਅਣਮਨੁੱਖੀ ਵਤੀਰੇ ਦਾ ਨਤੀਜਾ ਭੁਗਤ ਰਹੇ ਨੇ ਸਥਾਨਕ ਭਾਜਪਾ ਨੇਤਾ : ਸੰਯੁਕਤ ਕਿਸਾਨ ਮੋਰਚਾ

ਵਿਧਾਇਕ ’ਤੇ ਹਮਲੇ ਦੀ ਨਿੰਦਾ : ਮੋਦੀ ਸਰਕਾਰ ਦੇ ਅਣਮਨੁੱਖੀ ਵਤੀਰੇ ਦਾ ਨਤੀਜਾ ਭੁਗਤ ਰਹੇ ਨੇ ਸਥਾਨਕ ਭਾਜਪਾ ਨੇਤਾ : ਸੰਯੁਕਤ ਕਿਸਾਨ ਮੋਰਚਾ

0
ਵਿਧਾਇਕ ’ਤੇ ਹਮਲੇ ਦੀ ਨਿੰਦਾ : ਮੋਦੀ ਸਰਕਾਰ ਦੇ ਅਣਮਨੁੱਖੀ ਵਤੀਰੇ ਦਾ ਨਤੀਜਾ ਭੁਗਤ ਰਹੇ ਨੇ ਸਥਾਨਕ ਭਾਜਪਾ ਨੇਤਾ : ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਮਲੇ ਦੀ ਨਿੰਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਅਣਮਨੁੱਖੀ ਵਤੀਰਾ ਦਾ ਨਤੀਜਾ ਸਥਾਨਕ ਭਾਜਪਾ ਨੇਤਾਵਾਂ ਨੂੰ ਭੁਗਤਣਾ ਪੈ ਰਿਹਾ ਹੈ।
ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਮਲੋਟ ’ਚ ਵਾਪਰੀ ਘਟਨਾ ਨੂੰ ਲੈ ਕੇ ਉਹ ਕਾਫ਼ੀ ਨਿਰਾਸ਼ ਹਨ। ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਹ ਰਹੀ ਹੈ ਕਿ ਇਹ ਅੰਦੋਲਨ ਸ਼ਾਂਤਮਈ ਹੈ ਅਤੇ ਕਿਸਾਨਾਂ ਨੇ ਸਬਰ ਦੇ ਨਾਲ ਅੰਦੋਲਨ ਦੇ ਹਰ ਪੜਾਅ ’ਤੇ ਆਪਣੀ ਤਾਕਤ ਜ਼ੋਰ-ਸ਼ੋਰ ਨਾਲ ਦਿਖਾਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਵੀ ਹਰ ਥਾਂ ਜ਼ੋਰ ਦਿੱਤਾ ਹੈ ਕਿ ਸਾਡਾ ਅੰਦੋਲਨ ਸ਼ਾਂਤਮਈ ਰਹੇ, ਪਰ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਨੇਤਾ ਕਿਸਾਨਾਂ ਖਿਲਾਫ ਆਪਣੇ ਬਿਆਨਬਾਜ਼ੀ ਨਾਲ ਉਨ੍ਹਾਂ ਨੂੰ ਉਕਸਾ ਰਹੇ ਹਨ, ਜੋ ਮਾੜੀ ਗੱਲ ਹੈ। ਇੱਥੋਂ ਤੱਕ ਕਿ ਕੁਝ ਨੇਤਾਵਾਂ ਵੱਲੋਂ ਸ਼ਹੀਦ ਕਿਸਾਨਾਂ ਦਾ ਅਪਮਾਨ ਵੀ ਕੀਤਾ ਗਿਆ। ਇਸ ਸਭ ਦੇ ਕਾਰਨ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਸੰਦਰਭ ਵਿੱਚ ਕਿਸਾਨ ਸਮਾਜਿਕ ਤੌਰ ’ਤੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਦਾ ਬਾਈਕਾਟ ਕਰ ਰਹੇ ਹਨ।
ਇਸੇ ਤਰ੍ਹਾਂ ਕੱਲ੍ਹ ਭਾਰਤ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਮੀਡੀਆ ਵਿਅਕਤੀਆਂ ਨਾਲ ਬਦਸਲੂਕੀ ਕਰਨ ਦੀਆਂ ਖ਼ਬਰਾਂ ਆਈਆਂ ਹਨ। ਅਸੀਂ ਪੱਤਰਕਾਰਾਂ ਨਾਲ ਇਸ ਤਰ੍ਹਾਂ ਦੇ ਵਤੀਰੇ ਦੀ ਨਿਖੇਧੀ ਕਰਦੇ ਹਾਂ। ਸਮੂਹ ਕਿਸਾਨ ਮੋਰਚਾ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਅਤੇ ਅਨੁਸ਼ਾਸਨਹੀਣ ਰਹਿਣ ਦੀ ਅਪੀਲ ਕੀਤੀ। ਕਿਸਾਨੀ ਅੰਦੋਲਨ ਹੁਣ ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ ਦੇਸ਼ ਦੇ ਹਰ ਕੋਨੇ ਤੱਕ ਫੈਲ ਰਿਹਾ ਹੈ। ਕਿਸਾਨਾਂ ਦੀ ਇਹ ਇਤਿਹਾਸਕ ਲਹਿਰ ਅਹਿੰਸਾ ਦੇ ਇਸ ਰਾਹ ’ਤੇ ਜ਼ਰੂਰ ਸਫਲ ਹੋਵੇਗੀ। ਕਿਸਾਨ ਆਗੂਆਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਵਰਕਰ ਜਾਂ ਨੇਤਾ ਭਾਵੇਂ ਉਨ੍ਹਾਂ ਨੂੰ ਜਿੰਨਾ ਮਰਜ਼ੀ ਉਕਸਾਈ ਜਾਣ, ਪਰ ਉਨ੍ਹਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਹੈ ਤਾਂ ਹੀ ਇਹ ਅੰਦੋਲਨ ਜਿੱਤ ਦੀਆਂ ਬਰੂਹਾਂ ’ਤੇ ਪੁੱਜੇਗਾ। ਇਸ ਸਮੇਂ ਕਿਸਾਨ ਅੰਦੋਲਨ ਇੱਕ-ਦੋ ਜਾਂ ਤਿੰਨ ਸੂਬਿਆਂ ਦਾ ਅੰਦੋਲਨ ਨਹੀਂ ਰਿਹਾ, ਸਗੋਂ ਦੇਸ਼ ਦੇ ਕੋਨੇ-ਕੋਨੇ ਤੱਕ ਇਸ ਦੇ ਹੱਕ ਵਿੱਚ ਆਵਾਜ਼ ਉਠ ਰਹੀ ਹੈ। ਕਿਸਾਨ ਜਾਗਰੂਕ ਹੋ ਰਹੇ ਹਨ।