ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਭਾਜਪਾ ਵਿਚ ਸ਼ਾਮਲ ਹੋਏ

ਮਜੀਠਾ, 12 ਫ਼ਰਵਰੀ, ਹ.ਬ. : ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਫੇਰ ਤੋਂ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ। ਇੱਕ ਮਹੀਨੇ ਵਿਚ ਹੀ ਲਾਡੀ ਨੇ ਦੋ ਵਾਰ ਪਾਰਟੀ ਬਦਲ ਲਈ ਹੈ। ਪਹਿਲਾਂ ਕਾਂਗਰਸ ਫੇਰ ਬੀਜੇਪੀ ਫੇਰ ਕਾਂਗਰਸ ਤੇ ਹੁਣ ਫੇਰ ਤੋਂ ਬੀਜੇਪੀ। ਬਲਵਿੰਦਰ ਸਿੰਘ ਲਾਡੀ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਵਿਧਾਇਕ ਹਨ। 3 ਜਨਵਰੀ ਤੋਂ ਹੀ ਬੀਜੇਪੀ ਤੋਂ ਕਾਂਗਰਸ ਵਿਚ ਗਏ ਸੀ। ਲਾਡੀ ਨੇ ਕਿਹਾ ਸੀ ਕਿ ਜਦ ਉਨ੍ਹਾਂ ਨੇ ਬੀਜੇਪੀ ਜਵਾਇਨ ਕੀਤੀ ਸੀ ਤਾਂ ਲੋਕਾਂ ਨੇ ਫੋਨ ’ਤੇ ਨਰਾਜ਼ਗੀ ਜਤਾਈ ਸੀ। ਸਾਰੇ ਉਨ੍ਹਾਂ ਦੇ ਬੀਜੇਪੀ ਵਿਚ ਜਾਣ ਤੋਂ ਨਰਾਜ਼ ਹਨ। ਇਸ ਲਈ ਉਨ੍ਹਾਂ ਅਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਕਾਂਗਰਸ ਫੇਰ ਤੋਂ ਜਵਾਇਨ ਕਰ ਲਈ , ਲੇਕਿਨ ਹੁਣ ਫੇਰ ਤੋਂ ਬਲਵਿੰਦਰ ਲਾਡੀ ਨੇ ਬੀਜੇਪੀ ਜਵਾਇਨ ਕਰ ਲਈ। ਇਸ ਸਬੰਧੀ ਚਰਚਾ ਹੈ ਕਿ ਲਾਡੀ ਸੀਟ ਨਾ ਮਿਲਣ ਤੋਂ ਨਰਾਜ਼ ਚਲ ਰਹੇ ਸੀ। ਜਿਸ ਦੇ ਕਾਰਨ ਹੀ ਉਨ੍ਹਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ।
ਪਿਛਲੀ ਵਾਰ ਲਾਡੀ ਸਿਰਫ 6 ਦਿਨ ਲਈ ਬੀਜੇਪੀ ਵਿਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਇਸ ’ਤੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਸੀ, ਮੇਰਾ ਜਨਮ ਹੀ ਇੱਕ ਨੇਤਾ ਦੇ ਤੌਰ ’ਤੇ ਕਾਂਗਰਸ ਤੋਂ ਹੋਇਆ ਸੀ। ਮੈਂ ਵੱਡਾ ਗਲਤ ਫੈਸਲਾ ਲਿਆ ਸੀ ਅਤੇ ਇਸ ਨੂੰ ਮੈਂ ਮਹਿਸੂਸ ਕੀਤਾ। ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਪਾਰਟੀ ਵਿਚ ਅਣਦੇਖਿਆ ਕੀਤਾ ਜਾ ਰਿਹਾ ਹੈ ਪਰ ਪਾਰਟੀ ਨੇ ਮੈਨੁੂੰ ਬੁਲਾÇੲਆ ਅਤੇ ਮੇਰੀ ਗੱਲ ਸੁਣੀ। ਸਭ ਸੁਣਨ ਅਤੇ ਸਮਝਣ ਤੋਂ ਬਾਅਦ ਮੈਂ ਪਾਰਟੀ ਵਿਚ ਵਾਪਸੀ ਕਰਨ ਦਾ ਫੈਸਲਾ ਲਿਆ।
ਇਸ ਤਰ੍ਹਾਂ ਬਲਵਿੰਦਰ ਦੀ ਵਾਪਸੀ ’ਤੇ ਸਵਾਲ ਤਾਂ ਉਠਦੇ ਹੀ ਹਨ ਕਿ ਕੀ ਉਹ ਕਾਂਗਰਸ ਦੀ ਚੋਣ ਰਣਨੀਤੀ ਨੂੰ ਸਮਝਣ ਲਈ ਪਾਰਟੀ ਵਿਚ ਸ਼ਾਮਲ ਹੋਏ ਸੀ। ਜੋ ਅਚਾਨਕ ਫੈਸਲਾ ਬਦਲ ਦਿੱਤਾ ਜਾਂ ਬੀਜੇਪੀ ਨੇ ਕੋਈ ਵੱਡਾ ਆਫਰ ਦਿੱਤਾ, ਜਿਸ ਨੂੰ ਲੈ ਕੇ ਬਲਵਿੰਦਰ ਸਿੰਘ ਨੇ ਵਾਪਸੀ ਕਰ ਲਈ। ਦੱਸ ਦੇਈਏ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਦਲ ਬਦਲ ਦੀ ਰਾਜਨੀਤੀ ਜ਼ੋਰਾਂ ’ਤੇ ਹੈ। ਗੁਰਮੀਤ ਸੋਢੀ, ਫਤਿਹ ਜੰਗ ਬਾਜਵਾ ਅਤੇ ਬਲਵਿੰਦਰ ਕਾਂਗਰਸ ਵਿਚ ਸ਼ਾਮਲ ਹੋਏ ਸੀ। ਇਹ ਤਿੰਨੋਂ ਕਦੇ ਅਮÇੰਰਦਰ ਸਿੰਘ ਦੇ ਵਫਾਦਾਰ ਕਹੇ ਜਾਂਦੇ ਸੀ।

Video Ad
Video Ad