ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ

ਚੰਡੀਗੜ੍ਹ, 14 ਸਤੰਬਰ, ਹ.ਬ : ਪੰਜਾਬੀ ਗਾਇਕ ਜੀ ਖ਼ਾਨ ਇਹਨਾਂ ਦਿਨੀ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕੁਝ ਦਿਨ ਪਹਿਲਾਂ ਗਣਪਤੀ ਉਤਸਵ ਮੌਕੇ ਜੀ ਖ਼ਾਨ ਵੱਲੋਂ ਗਣਪਤੀ ਵੰਧਨਾ ਦੀ ਥਾਂ ਸਟੇਜ ਉੱਪਰੋਂ ਫ਼ਿਲਮੀ ਗੀਤ ਗਾਏ ਗਏ ਜਿਸ ਤੋਂ ਬਾਅਦ ਇਹ ਵਿਵਾਦ ਭੜਕਿਆ। ਹੁਣ ਜੀ ਖ਼ਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਪਰ ਲਾਈਵ ਆ ਕੇ ਇਹ ਮਾਮਲੇ ਉਪਰ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਮੰਗੀ ਗਈ ਹੈ। ਚਾਰੋ ਪਾਸੇ ਹੋ ਰਹੇ ਇਸ ਵਿਰੋਧ ਤੋਂ ਬਾਅਦ ਜੀ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਲਾਈਵ ਹੋ ਕਿ ਆਪਣੀ ਇਸ ਗ਼ਲਤੀ ਨੂੰ ਕਬੂਲਦੇ ਹੋਏ ਪੂਰੇ ਹਿੰਦੂ ਸਮਾਜ ਤੋਂ ਮੁਆਫ਼ੀ ਮੰਗੀ ਹੈ। ਆਪਣੀ ਇਸ ਵੀਡੀਓ ’ਚ ਜੀ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਅਣਜਾਣੇ ’ਚ ਗਣਪਤੀ ਉਤਸਵ ਮੌਕੇ ਫ਼ਿਲਮੀ ਗੀਤ ਗਾ ਹੋ ਗਏ। ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਲਈ ਬੇਨਤੀ ਕੀਤੀ ਸੀ ਤੇ ਉਸ ਨੂੰ ਲੱਗਾ ਕਿ ਸਰੋਤਿਆਂ ’ਚ ਰੱਬ ਵੱਸਦਾ ਹੈ ਤੇ ਉਨ੍ਹਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ। ਜੀ ਖ਼ਾਨ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।

Video Ad
Video Ad