
ਜਿਨੇਵਾ, 29 ਨਵੰਬਰ, ਹ.ਬ. : ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਮੰਕੀਪੌਕਸ ਬਿਮਾਰੀ ਨੂੰ ਹੁਣ ਐਮਪੌਕਸ ਵਜੋਂ ਜਾਣਿਆ ਜਾਵੇਗਾ। ਇਹ ਫੈਸਲਾ ਗਲੋਬਲ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ, ਇੱਕ ਸਾਲ ਤੱਕ ਦੋਵੇਂ ਨਾਂ ਵਰਤੇ ਜਾਂਦੇ ਰਹਿਣਗੇ। ਇਸ ਤੋਂ ਬਾਅਦ ਮੰਕੀਪੌਕਸ ਨਾਮ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਦੋਵਾਂ ਨਾਵਾਂ ਦੀ ਵਰਤੋਂ ਵਿਸ਼ਵਵਿਆਪੀ ਮਹਾਂਮਾਰੀ ਦੇ ਫੈਲਣ ਦੇ ਦੌਰਾਨ ਨਾਮ ਬਦਲਣ ਨਾਲ ਪੈਦਾ ਹੋਈ ਉਲਝਣ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਐਮਪੌਕਸ ਇੱਕ ਦੁਰਲੱਭ ਵਾਇਰਲ ਰੋਗ ਹੈ।