ਵਿਸਾਖੀ ਦਾ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ

ਵਿਸਾਖੀ ਪੂਰੇ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਇਹ ਪੂਰੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸੇ ਹੋਏ ਹਨ, ਉਥੇ ਇਸ
ਤਿਉਹਾਰ ਨੂੰ ਮਨਾਉਂਦੇ ਹਨ। ਪਰ ਇਹ ਵਿਸ਼ੇਸ਼ ਰੂਪ ਵਿੱਚ ਪੰਜਾਬ ਅਤੇ ਹਰਿਆਣੇ ਵਿਚ ਮਨਾਇਆ ਜਾਂਦਾ ਹੈ। ਕਿਉਂ ਕੀ ਪੰਜਾਬ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਸਾਖੀ ਵਾਲੇ ਦਿਨ 13 ਅਪਰੈਲ 1699 ਈਸਵੀ ਨੂੰ ਇਕ ਸਭਾ ਬੁਲਾਈ ਗਈ।ਇਸ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸੰਬੋਧਿਤ ਕਰਦਿਆਂ ਬਲੀਦਾਨ ਦੀ ਮੰਗ ਕੀਤੀ ਤਾਂ ਸਾਰੀ ਸਭਾ ਸ਼ਾਂਤ ਹੋ ਗਈ ਤਾਂ ਫੇਰ ਉਨ੍ਹਾਂ ਵਿੱਚੋਂ ਇਕ ਸਿੱਖ ਜਿਸ ਦਾ ਨਾਮ ਦਇਆ ਜੀ ਆਪਣਾ ਬਲੀਦਾਨ ਦੇਣ ਲਈ ਅੱਗੇ ਆਏ ,ਉਸ ਤੋਂ ਬਾਅਦ ਫੇਰ ਵਾਰੋ ਵਾਰੀ ਭਾਈ ਧਰਮ ਜੀ, ਭਾਈ ਹਿੰਮਤ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਜੀ ਆਪਣੇ ਬਲੀਦਾਨ ਵਾਸਤੇ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ। ਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਸਿੱਖੀ ਪਹਿਰਾਵਾ ਦੇਖ ਕੇ ਖੰਡੇ ਦੀ ਪੋਲ ਸ਼ੁਰੂ ਕਰ ਅੰਮ੍ਰਿਤ ਦੀ ਦਾਤ ਬਖ਼ਸ਼ੀ।ਅੰਮ੍ਰਿਤ ਛਕਾ ਕੇ ਉਨ੍ਹਾਂ ਸਿੱਖਾਂ ਨੂੰ ਸਿੰਘ ਸਾਥ ਦਿੱਤਾ ਤੇ ਉਨ੍ਹਾਂ ਪੰਜਾਂ ਪਿਆਰਿਆਂ ਵਿੱਚ ਖ਼ੁਦ ਪਰਮੇਸ਼ਰ ਨੂੰ ਹਾਜ਼ਰ ਮੰਨਿਆ ਗਿਆ। ਫਿਰ ਉਨ੍ਹਾਂ ਸਿੱਖਾਂ ਤੋਂ ਖੁਦ ਅੰਮ੍ਰਿਤ ਦੀ ਦਾਤ ਲਈ ਤੇ " ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ॥" ਦਾ ਪੰਥ ਚਲਾਇਆ ਤੇ ਖ਼ਾਲਸਾ ਪੰਥ ਦੀ ਨੀਂਹ ਰੱਖੀ।ਜਿਸ ਨਾਲ ਸਿੱਖ ਧਰਮ ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਨਾਲ ਸਿੱਖਾਂ ਨੂੰ ਵੱਖਰੀ ਪਛਾਣ ਮਿਲੀ।ਅੰਮ੍ਰਿਤ ਛਕਣ ਤੋਂ ਬਾਅਦ ਸਿੱਖਾਂ ਨੂੰ ਵੱਖਰਾ ਪਹਿਰਾਵਾ ਅਤੇ ਪੰਜ ਕਰਾਰ ਕੰਘਾ, ਕੜਾ, ਕੇਸ, ਕਛਹਿਰਾ ਤੇ ਕਿਰਪਾਨ ਧਾਰਨ ਕਰਨ ਦੇ ਹੁਕਮ ਜਾਰੀ ਹੋਏ।ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਰਦਾਂ ਦੇ ਨਾਮ ਮਗਰ "ਸਿੰਘ" ਸ਼ਬਦ ਅਤੇ ਔਰਤਾਂ ਨੂੰ "ਕੌਰ" ਸ਼ਬਦ ਲਾਉਣ ਦੇ ਹੁਕਮ ਦਿੱਤੇ।

Video Ad

ਏਸ ਤਰ੍ਹਾਂ ਖ਼ਾਲਸੇ ਦੀ ਸਿਰਜਣਾ ਨੇ ਜਾਤ ਪਾਤ ਰੰਗ ਭੇਦ ਦੇ ਵਿਤਕਰੇ ਨੂੰ ਖ਼ਤਮ ਕਰ ਕੇ ਇਕ ਕੌਮ ਸਿਰਜੀ ਜੋ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਲਈ ਸਿੱਖ ਇਤਿਹਾਸ ਵਿੱਚ ਵਿਸਾਖੀ ਦਾ ਵਿਸ਼ੇਸ਼ ਮਹੱਤਵ ਹੈ ਉਹ ਸਮੇਂ ਤੋਂ ਲੈ ਕੇ ਅੱਜ ਤਕ ਵਿਸਾਖੀ ਵਾਲੇ ਦਿਨ ਖ਼ਾਲਸੇ ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਗੁਰੂ ਘਰਾਂ ਵਿੱਚ ਗੁਰਬਾਣੀ ਕੀਰਤਨ ਦੇ ਜਾਪ ਹੁੰਦੇ ਹਨ,ਗੁਰਮਤਿ ਸਮਾਗਮ ਚੱਲਦੇ ਹਨ,ਅਤੇ ਕਈ ਜਗ੍ਹਾ ਤੇ ਵਿਸਾਖੀ ਦੇ ਮੇਲੇ ਲੱਗਦੇ ਹਨ ।
ਧਾਰਮਿਕ ਭਾਵਨਾਵਾਂ ਤੋਂ ਇਲਾਵਾ ਵਿਸਾਖੀ ਦਾ ਆਰਥਿਕ ਮਹੱਤਵ ਵੀ ਹੈ।ਵਿਸਾਖੀ ਵਿਸਾਖ ਦੀ ਪਹਿਲੀ ਤਰੀਕ ਭਾਵ ਸੰਗਰਾਂਦ ਵਾਲੇ ਦਿਨ
ਮਨਾਇਆ ਜਾਣ ਵਾਲਾ ਤਿਉਹਾਰ ਹੈ।ਇਸ ਸਮੇਂ ਖੇਤਾਂ ਵਿੱਚ ਫਸਲਾਂ ਪੱਕ ਜਾਂਦੀਆਂ ਹਨ ਖਾਸ ਤੌਰ ਤੇ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ।ਕਿਸਾਨ ਅਤੇ ਵਪਾਰੀ ਵਰਗ ਇਹ ਦਿਨ ਨਵੇਂ ਸਾਲ ਦੇ ਰੂਪ ਵਿੱਚ ਮਨਾਉਂਦੇ ਹਨ।ਕਣਕਾਂ ਦੀ ਫਸਲ ਪੱਕ ਜਾਣ ਦੀ ਖੁਸ਼ੀ ਵਿਚ ਕਿਸਾਨ ਅਤੇ ਵਪਾਰੀ ਦਾਣਿਆਂ ਦੀ ਭਰਮਾਰ ਨਾਲ ਮੁਨਾਫ਼ਾ ਕਮਾਉਣ ਦੀ ਉਮੀਦ ਨਾਲ ਇਸ ਦਿਨ ਨੂੰ ਖੁਸ਼ੀਆਂ ਨਾਲ ਮਨਾਉਂਦੇ ਹਨ।ਕੁਝ ਇਤਿਹਾਸਕਾਰ ਅਨੁਸਾਰ ਵਿਸਾਖੀ ਦਾ ਆਰੰਭ ਹੀ ਪੁਰਾਤਨ ਸਮੇਂ ਜਦੋਂ ਮਨੁੱਖ ਨੇ ਧਰਤੀ ਤੇ ਪਹਿਲੀ ਵਾਰ ਨਾਜ਼ ਬੋਇਆ,ਤੇ ਉਹ ਫ਼ਸਲ ਜੋ ਕਣਕ ਦੀ ਪੱਕ ਕੇ ਤਿਆਰ ਹੋ ਜਾਣ ਦੀ ਖੁਸ਼ੀ ਮਨਾਈ ਗਈ।ਇਸ ਤੱਥ ਨੂੰ ਕੁਝ ਹੱਦ ਤਕ ਅਸੀਂ ਸਹੀ ਵੀ ਮੰਨਦੇ ਹਾਂ ਕਿਉਂ ਕਿ ਵਰਤਮਾਨ ਸਮੇਂ ਮਸ਼ੀਨੀ ਯੁੱਗ ਵਿੱਚ ਵੀ ਖਾਸ ਤੌਰ ਤੇ ਕਿਸਾਨ ਅਤੇ ਕਿਰਸਾਨੀ ਵਰਗ ਨਾਲ ਜੁਡ਼ੇ ਹਰ ਉਹ ਵਿਅਕਤੀ ਕਣਕ ਦੀ ਫਸਲ ਪੱਕ ਜਾਣ ਦੀ ਖ਼ੁਸ਼ੀ ਤੇ ਵਿਸ਼ੇਸ਼ ਉਤਸ਼ਾਹ ਮਨਾਉਂਦਾ ਹੈ ਇਸ ਫਸਲ ਦੇ ਨਾਲ ਘਰ ਵਿੱਚ ਅਨਾਜ ਦੀ ਭਰਮਾਰ ਦੇ ਨਾਲ ਨਾਲ ਹੋਰ ਜ਼ਰੂਰੀ ਵਸਤਾਂ ਦੀ ਭਰਮਾਰ ਹੋਣ ਕਰਕੇ ਵੀ ਖ਼ੁਸ਼ੀ ਮਨਾਈ ਜਾਂਦੀ ਹੈ ।ਕਿਸਾਨ ਅਤੇ ਵਪਾਰੀ ਵਰਗ ਇਸ ਦੇ ਨਵੇਂ ਸਾਲ ਦੇ ਰੂਪ ਵਿਚ ਆਪਣਾ ਹਿਸਾਬ ਕਿਤਾਬ ਤੇ ਵਹੀ ਖਾਤੇ ਨੂੰ ਸ਼ੁਰੂ ਕਰਦੇ ਹਨ।ਇਸ ਲਈ ਵਿਸਾਖੀ ਦਾ ਤਿਉਹਾਰ ਤੇ ਵਿਸ਼ੇਸ਼ ਕਰ ਕੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜਦੀ ਹੈ ਅਤੇ ਫ਼ਸਲ ਦੀ ਵਾਢੀ ਆਰੰਭ ਕੀਤੀ ਜਾਂਦੀ ਹੈ। ਵਿਸਾਖੀ ਦੇ ਤਿਉਹਾਰ ਦਾ ਸਬੰਧ ਇਤਿਹਾਸ ਨਾਲ ਵੀ ਹੈ।ਵਿਸਾਖੀ ਵਾਲੇ ਦਿਨ 14ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਅੰਮ੍ਰਿਤਸਰ ਵਿੱਚ
ਭਾਰਤੀਆਂ ਦਾ ਭਾਰੀ ਇਕੱਠ ਹੋਇਆ ਸੀ ਜਿੱਥੇ ਅੰਗਰੇਜ਼ ਅਧਿਕਾਰੀ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।ਜਿਸ
ਵਿਚ ਅਨੇਕਾਂ ਨੌਜਵਾਨ ਬਜ਼ੁਰਗ ਬੱਚੇ ਤੇ ਔਰਤਾਂ ਜਿਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੇ ਲਗਪਗ ਮੰਨੀ ਜਾਂਦੀ ਹੈ,ਉਹ ਸ਼ਹੀਦ ਹੋ ਗਏ। ਇਸ ਨੂੰ ਇਤਿਹਾਸ
ਵਿੱਚ ਖ਼ੂਨੀ ਕਾਂਡ ਜਾਂ ਗੋਲੀ ਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਏਸ ਤਰ੍ਹਾਂ ਵਿਸਾਖੀ ਦਾ ਤਿਉਹਾਰ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਧਾਰਮਿਕ, ਸਮਾਜਿਕ, ਆਰਥਿਕ ਪੱਖ ਨਾਲ
ਜੁਡ਼ਿਆ ਹੋਣ ਕਰ ਕੇ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ,ਖਾਸ ਕਰ ਕੇ ਸਿੱਖ ਧਰਮ ਵਿਚ ਖਾਲਸੇ ਪੰਥ ਦੇ ਜਨਮਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਸਿੱਖ ਸੰਗਤਾਂ ਵਿਚ ਖੁਸ਼ੀ ਤੇ ਉਤਸ਼ਾਹ ਠਾਠਾਂ ਮਾਰਦਾ ਹੈ ।ਦੁਨੀਆਂ ਦੇ ਹਰ ਉਸ ਕੋਨੇ ਜਿੱਥੇ ਸਿੱਖ ਜਾਂ ਪੰਜਾਬੀ ਵਸਿਆ ਹੈ ਉਹ ਵਿਸਾਖੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ,ਕਿਉਂ ਕਿ ਖ਼ਾਲਸਾ ਪੰਥ ਦੀ ਸਿਰਜਨਾ ਨੇ ਸਿੱਖ ਕੌਮ ਨੂੰ ਵੱਖਰੀ ਪਹਿਚਾਣ ਦਿੱਤੀ ਅਤੇ ਇਕ ਬਹਾਦਰ ਤੇ ਦਲੇਰ ਕੌਮ ਨੂੰ ਜਨਮ ਦਿੱਤਾ,ਜੋ ਅੱਜ ਵੀ ਏ ਕੌਮ ਚੜ੍ਹਦੀ ਕਲਾ ਵਿਚ ਗੁਰੂ ਦੇ ਹੁਕਮ ਦੀ ਪਾਲਣਾ ਕਰ ਰਹੀ ਹੈ। ਵਿਸਾਖੀ ਦੇ ਮੌਕੇ ਵਿਸ਼ੇਸ਼ ਮੇਲੇ ਤੇ ਗੁਰਮਤਿ ਸਮਾਗਮਾਂ ਵਿਚ ਲੰਗਰ ਪ੍ਰਥਾ ਵੀ ਚੱਲਦੀ ਹੈ।ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਸਾਖੀ ਦਾ ਤਿਉਹਾਰ ਭਾਰਤ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
'ਵਿਸਾਖੀ ਦੇ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ।'

ਪ੍ਰੋ. ਨਵਦੀਪ ਕੌਰ
(ਐੱਮ .ਏ.,ਨੈੱਟ,ਪੀਐੱਚ.ਡੀ.(ਪੰਜਾਬੀ))
ਸਰਪੰਚ 5.ਕੇ.ਕੇ, ਸ਼੍ਰੀ ਗੰਗਾਨਗਰ (ਰਾਜਸਥਾਨ)
ਮੋਬਾਇਲ ਨੰ.9610874664
Email-id. [email protected]

Video Ad