
ਲੁਧਿਆਣਾ, 17 ਮਾਰਚ, ਹ.ਬ. : ਖਾਲਿਸਤਾਨ ਬਣਾਉਣ ਦੇ ਮੁੱਦੇ ’ਤੇ ਲਾਰੈਂਸ ਨੇ ਵਿਰੋਧ ਕੀਤਾ। ਜਿਸ ਤੋਂ ਬਾਅਦ ਵਿੱਕੀ ਗੌਂਡਰ (ਬੰਬੀਹਾ ਗਰੁੱਪ) ਨੇ ਹੁਣ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ। ਪੋਸਟ ਵਿੱਚ ਗਰੁੱਪ ਆਲੇ ਵਿੱਕੀ ਗੌਂਡਰ ਤੋਂ ਪੋਸਟ ਲਿਖੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਲਾਰੈਂਸ ਅਤੇ ਗੋਲਡੀ ਗੱਦਾਰ ਹਨ। ਪੋਸਟ ਵਿੱਚ ਲਿਖਿਆ ਕਿ ਲਾਰੈਂਸ ਕੌਣ ਹੁੰਦਾ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਵੇਗਾ। ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ ਜੇਲ੍ਹ ’ਚ ਬੈਠ ਕੇ ਗੱਲਾਂ ਕਰ ਰਿਹਾ ਹੈ, ਜੇਕਰ ਉਸ ’ਚ ਅਸਲ ਵਿਚ ਦਮ ਹੈ ਤਾਂ ਬਾਹਰ ਆ ਕੇ ਲੜੇ। ਗੈਂਗਸਟਰਾਂ ਨੇ ਲਿਖਿਆ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਸੀਂ ਕੀ ਕੰਮ ਕੀਤਾ ਹੈ। ਗੋਲਡੀ ਬਦਮਾਸ਼ ਬਣ ਰਿਹਾ ਹੈ ਪਰ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ, ਉਂਜ ਤੁਸੀਂ ਲੋਕ ਦਾਊਦ ਬਣਦੇ ਹੋ। ਪੋਸਟ ’ਚ ਲਿਖਿਆ ਕਿ ਲਾਰੈਂਸ ਤੇਰਾ ਵੀ ਪਤਾ ਹੈ ਕਿ ਤੂੰ ਕਿੰਨਾ ਕੁ ਵੱਡਾ ਬਦਮਾਸ਼ ਹੈ ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਉਦੋਂ ਤੁਸੀਂ ਘਰੋਂ ਬਾਹਰ ਨਿਕਲਣ ਤੋਂ ਡਰਦੇ ਸੀ, ਹੁਣ ਤੁਸੀਂ ਵੱਡੇ ਬਦਮਾਸ਼ ਬਣ ਰਹੇ ਹੋ। ਜਿਸ ਦਿਨ ਸਾਡੇ ਹੱਥ ਵਿੱਚ ਆਵੇਗਾ,ਉਸ ਦਿਨ ਜਾਂ ਤਾਂ ਭਗਵਾਨ ਨੂੰ ਪਤਾ ਕੀ ਹੋਵੇਗਾ ਜਾਂ ਸਾਨੂੰ। ਬਾਕੀ ਜ਼ਿਆਦਾ ਗੱਲਾਂ ਨਾ ਕਰ ਤੈਨੂੰ ਮੌਤ ਬਹੁਤ ਮੁਸ਼ਕਿਲ ਨਾਲ ਆਉਣੀ ਹੈ। ਵੇਟ ਐਂਡ ਵਾਚ