Home ਤਾਜ਼ਾ ਖਬਰਾਂ ਵਿੱਕੀ ਮਿੱਢੂਖੇੜਾ ਹੱਤਿਆ ਕਾਂਡ : 11 ਮਹੀਨੇ ਬਾਅਦ ਚਾਰਜਸ਼ੀਟ ਦਾਖ਼ਲ, ਭੁੱਪੀ ਰਾਣਾ ਸਣੇ ਛੇ ਦੇ ਨਾਂ

ਵਿੱਕੀ ਮਿੱਢੂਖੇੜਾ ਹੱਤਿਆ ਕਾਂਡ : 11 ਮਹੀਨੇ ਬਾਅਦ ਚਾਰਜਸ਼ੀਟ ਦਾਖ਼ਲ, ਭੁੱਪੀ ਰਾਣਾ ਸਣੇ ਛੇ ਦੇ ਨਾਂ

0
ਵਿੱਕੀ ਮਿੱਢੂਖੇੜਾ ਹੱਤਿਆ ਕਾਂਡ : 11 ਮਹੀਨੇ ਬਾਅਦ ਚਾਰਜਸ਼ੀਟ ਦਾਖ਼ਲ, ਭੁੱਪੀ ਰਾਣਾ ਸਣੇ ਛੇ ਦੇ ਨਾਂ

ਮੁਹਾਲੀ, 26 ਜੁਲਾਈ, ਹ.ਬ. : ਯੂਥ ਅਕਾਲੀ ਨੇਤਾ ਵਿਕਰਮ ਸਿੰਘ ਵਿੱਕੀ ਮਿੱਢੂਖੇੜਾ ਦੀ ਹੱਤਿਆ ਦੇ ਕਰੀਬ 11 ਮਹੀਨੇ ਬਾਅਦ ਐਸਆਈਟੀ ਨੇ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
ਇਸ ਵਿਚ ਗੈਂਗਸਟਰ ਭੁੱਪੀ ਰਾਣਾ ਸਣੇ ਛੇ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਮੁਲਜ਼ਮਾਂ ਵਿਚ ਸੱਜਣ ਉਰਫ ਭੋਲੂ, ਅਨਿਲ ਲੱਠ, ਅਜੇ ਉਰਫ ਸੰਨੀ ਉਰਫ ਲੈਫਟੀ, ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਦਾ ਨਾਂ ਸ਼ਾਮਲ ਹੈ।
ਐਸਆਈਟੀ ਕਰੀਬ 11 ਮਹੀਨੇ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਫੜਿਆ ਸੀ। ਇਸ ਤੋਂ ਬਾਅਦ ਪੁਲਿਸ ਖੁਦ ਸਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਆਈ ਸੀ। ਨਾਲ ਹੀ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹੱਤਿਆ ਵਿਚ ਸ਼ਾਮਲ ਗੱਡੀਆਂ ਤੋਂ ਲੈ ਕੇ ਹਥਿਆਰ ਤੱਕ ਬਰਾਮਦ ਕੀਤੇ ਸੀ।
ਹਾਲਾਂਕਿ ਜ਼ਿਲ੍ਹਾ ਅਦਾਲਤ ਵਿਚ ਦਾਖ਼ਲ ਚਾਰਜਸ਼ੀਟ ਵਿਚ ਆਰਮੇਨਿਆ ਦੀ ਅਦਾਲਤ ਵਿਚ ਬੰਦ ਗੌਰਵ ਯਾਦਵ ਉਰਫ ਲੱਕੀ, ਸਿੰਗਰ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਣੇ ਕਈ ਮੁਲਜ਼ਮਾਂ ਦੇ ਨਾਂ ਨਹੀਂ ਹਨ। ਕਿਉਂਕਿ ਅਜੇ ਤੱਕ ਉਹ ਪੁਲਿਸ ਦੀ ਪਕੜ ਤੋਂ ਬਾਹਰ ਹਨ। ਅਜੇ ਤੱਕ ਚੌਥੇ ਸ਼ੂਟਰ ਦੀ ਪਛਾਣ ਨਹੀਂ ਹੋ ਸਕੀ।
ਪਿਛਲੇ ਸਾਲ ਸੱਤ ਅਗਸਤ ਨੂੰ ਮੁਹਾਲੀ ਵਿਚ ਮਿੱਢੂਖੇੜਾ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਅਪਣੇ ਦੋਸਤ ਨੂੰ ਮਿਲਣ ਸੈਕਟਰ 71 ਦੀ ਮਾਰਕਿਟ ਵਿਚ ਗਿਆ ਸੀ। ਇਸ ਦੌਰਾਨ ਮੁਲਜ਼ਮ ਕਾਰ ਵਿਚ ਸਵਾਰ ਹੋ ਕੇ ਆਏ ਸੀ, ਜਿਵੇਂ ਹੀ ਵਿੱਕੀ ਅਪਣੇ ਦੋਸਤ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਨਿਕਲਿਆ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਕਰੀਬ ਇੱਕ ਕਿਲੋਮੀਟਰ ਤੱਕ ਭੱਜਿਆ ਸੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕਿਆ ਸੀ।
ਮੁਲਜ਼ਮਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ।
ਇਸ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਵਿੱਕੀ ਮਿੱਢੂਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਸੀ।