ਮਦਦ ਲਈ ਮਿਲੇਗੀ 12 ਮਿਲੀਅਨ ਡਾਲਰ ਫੰਡਿੰਗ
ਫੈਡਰਲ ਮੰਤਰੀ ਹਰਜੀਤ ਸੱਜਣ ਨੇ ਕੀਤਾ ਐਲਾਨ
ਵੈਨਕੂਵਰ, 14 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਨਵੇਂ ਪ੍ਰਵਾਸੀਆਂ ਦੀ ਮਦਦ ਲਈ ਯਤਨਸ਼ੀਲ ਐ। ਇਸ ਦੇ ਚਲਦਿਆਂ ਹੀ ਵੈਨਕੁਵਰ ’ਚ ਇਨ੍ਹਾਂ ਪ੍ਰਵਾਸੀਆਂ ਲਈ ਪੂਰਵ ਆਗਮਨ ਬੰਦੋਬਸਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਜੰਸੀ ਨੂੰ 12 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਮੁਹੱਈਆ ਕਰਵਾਈ ਜਾਵੇਗੀ। ਇੱਕ ਪ੍ਰੈਸ ਕਾਨਫਰੰਸ ਦੌਰਾਨ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਦਾ ਐਲਾਨ ਕੀਤਾ।