Home ਕੈਨੇਡਾ ਵੈਨਕੁਵਰ ਦੇ ਪੰਜਾਬੀਆਂ ਨੂੰ ਵੰਡ ਦੇਵੇਗੀ ਕੈਨੇਡਾ ਦੀ ਨਵੀਂ ਹਲਕਾਬੰਦੀ!

ਵੈਨਕੁਵਰ ਦੇ ਪੰਜਾਬੀਆਂ ਨੂੰ ਵੰਡ ਦੇਵੇਗੀ ਕੈਨੇਡਾ ਦੀ ਨਵੀਂ ਹਲਕਾਬੰਦੀ!

0
ਵੈਨਕੁਵਰ ਦੇ ਪੰਜਾਬੀਆਂ ਨੂੰ ਵੰਡ ਦੇਵੇਗੀ ਕੈਨੇਡਾ ਦੀ ਨਵੀਂ ਹਲਕਾਬੰਦੀ!

‘ਪੰਜਾਬੀ ਮਾਰਕਿਟ’ ਤੇ ‘ਖਾਲਸਾ ਦੀਵਾਨ ਸੋਸਾਇਟੀ’ ਵੱਖ ਹੋਣ ਦੇ ਆਸਾਰ

ਵੈਨਕੁਵਰ, 28 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਨਵੀਂ ਹਲਕਾਬੰਦੀ ਹੋਣ ਦੇ ਆਸਾਰ ਬਣ ਰਹੇ ਨੇ। ਨਵੀਂ ਹਲਕਾਬੰਦੀ ਮਗਰੋਂ ਪਾਰਲੀਮਾਨੀ ਸੀਟਾਂ ਦੀ ਗਿਣਤੀ 338 ਤੋਂ ਵਧ ਕੇ 343 ਹੋ ਜਾਵੇਗੀ। ਜਿੱਥੇ ਇਸ ਸੰਭਾਵਿਤ ਹਲਕਾਬੰਦੀ ਨੂੰ ਲੈ ਕੇ ਸਿਆਸੀ ਗਲਿਆਰੇ ਵਿੱਚ ਚਰਚਾ ਛਿੜੀ ਹੋਈ ਹੈ, ਉੱਥੇ ਵੈਨਕੁਵਰ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਨਵੀਂ ਹਲਕਾਬੰਦੀ ਕਾਰਨ ਸਾਊਥ ਵੈਨਕੁਵਰ ਦਾ ਪੰਜਾਬੀ ਭਾਈਚਾਰਾ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ।