Home ਕੈਨੇਡਾ ਵੈਨਕੂਵਰ ਦੇ ਕੈਨੇਡਾ ਪਲੇਸ ਦਾ ਨਾਂ ‘ਕਾਮਾਗਾਟਾ ਮਾਰੂ ਪਲੇਸ’ ਰੱਖਿਆ

ਵੈਨਕੂਵਰ ਦੇ ਕੈਨੇਡਾ ਪਲੇਸ ਦਾ ਨਾਂ ‘ਕਾਮਾਗਾਟਾ ਮਾਰੂ ਪਲੇਸ’ ਰੱਖਿਆ

0

ਵੈਨਕੂਵਰ, 31 ਮਈ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਦੇ ਕੈਨੇਡਾ ਪਲੇਸ ਦਾ ਨਾਂ ਕਾਮਾਗਾਟਾ ਮਾਰੂ ਪਲੇਸ ਰੱਖਣ ਦੇ ਮਤੇ ਨੂੰ ਵੈਨਕੂਵਰ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿਤੀ। ਕੈਨੇਡਾ ਪਲੇਸ ਨੂੰ ਨਵਾਂ ਨਾਂ ਇਸ ਕਰ ਕੇ ਦਿਤਾ ਗਿਆ ਹੈ ਕਿਉਂਕਿ ਇਥੋਂ ਉਹ ਜਗ੍ਹਾ ਨਜ਼ਰ ਆਉਂਦੀ ਹੈ ਜਿਥੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਆਏ ਜਹਾਜ਼ ਨੂੰ ਰੋਕਿਆ ਗਿਆ ਸੀ। ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਕਿਹਾ ਕਿ ਅੱਜ ਦਾ ਫੈਸਲਾ ਸ਼ਹਿਰ ਦੀਆਂ ਇਤਿਹਾਸਕ ਗਲਤੀਆਂ ਨੂੰ ਠੀਕ ਕਰਨ ਵੱਲ ਉਠਾਇਆ ਇਕ ਅਰਥਪੂਰਨ ਕਦਮ ਹੈ।