Home ਨਜ਼ਰੀਆ ਵੈਸੇ ਗੱਲ ਆ ਇਕ

ਵੈਸੇ ਗੱਲ ਆ ਇਕ

0

ਬੀਤੇ ਇਕ ਹਫਤੇ ਦੌਰਾਨ ਕੈਨੇਡਾ ਵਿੱਚ ਮਾਂਟਰੀਅਲ ’ਚ ਗਗਨਦੀਪ ਕੌਰ ਟਰੱਕ ਹੇਠ ਆਈ। ਮਿਸੀਸਾਗਾ ੱਚ ਪਵਨਪ੍ਰੀਤ ਕੌਰ ਦਾ ਕਤਲ, ਕਾਤਲ ਫਰਾਰ। ਬੈਰੀ ੱਚ ਇਸ਼ਨੀਤ ਕੌਰ ਦੀ ਕਾਰ ਵਿੱਚ ਲਾਸ਼ ਮਿਲੀ। ਸਰੀ ੱਚ ਹਰਪ੍ਰੀਤ ਕੌਰ ਕਤਲ, ਤੇ ਉਸ ਦਾ ਪਤੀ ਗ੍ਰਿਫਤਾਰ। ਸਰੀ ੱਚ ਬੀਤੇ ਮਹੀਨੇ ਤੋਂ ਲਾਪਤਾ ਜਸਵੀਰ ਕੌਰ ਪ੍ਰਮਾਰ ਦੀ ਵੈਨਕੋਵਰ ਵਿਖੇ ਲਾਸ਼ ਮਿਲੀ। ਕੈਨੇਡਾ ੱਚ ਦੁਨੀਆਂ ਭਰ ਤੋਂ ਭਾਂਤ ਭਾਂਤ ਦੇ ਲੋਕ ਆਏ ਤੇ ਆ ਰਹੇ ਪਰ ਕਮਾਲ ਦੀ ਗੱਲ ਹੈ ਕਿ ਤਰਥੱਲੀਆਂ ਦੀ ਅੱਤ ਅਤੇ ਮੌਤ ਦੇ ਸੱਥਰ ਸਾਡੀ ਕਮਿਊਨਿਟੀ ਵਿੱਚ ਲਗਾਤਾਰ ਵਿਛਣੇ ਜਾਰੀ ਹਨ। ਡਰਾਇਵਰ ਤਾਂ ਹੋਰ ਕਮਿਊਨਟੀਆਂ ਤੋਂ ਵੀ ਬਹੁਤ ਹਨ ਪਰ ਬੀਤੇ ਸਾਲ ਇਕ ਮਹੀਨੇ ਦੇ 30 ਦਿਨਾਂ ੱਚ 11 ਪੰਜਾਬੀ ਟਰੱਕ ਡਰਾਇਵਰਾਂ ਦੀਆਂ ਮੌਤਾਂ ਦਾ ਸਮਾਂ ਯਾਦ ਹੈ! ਜਰਾ ਸੋਚੋ ਕਿ ਕੈਨੇਡਾ ਵਿੱਚ ਹੋਰ ਕੋਈ ਕਮਿਊਨਿਟੀ ਹੈ ਜਿਸ ਦੀਆਂ ਏਨੀਆਂ ਜਾਨਾਂ ਦਾ ਨੁਕਸਾਨ ਹੋ ਰਿਹਾ। ਵੈਸੇ ਗੱਲ ਆ ਇਕ ਕਿ ਧੜੀ ਧੜੀ ਦੇ ਨੁਕਸ ਕੈਨੇਡਾ ਵਿੱਚ ਹਨ ਜਾਂ ਗੱਲ ਕੋਈ ਹੋਰ ਵੀ ਹੈ!
ਇਹ ਵੀ ਯਾਦ ਰਹੇ ਕਿ ਇਸ ਸਾਲ, 2022 ਦੇ ਬੀਤ ਚੁੱਕੇ 343 ਦਿਨਾਂ ਦੌਰਾਨ ਅਪਰਾਧਿਕ ਕੇਸਾਂ ਵਿੱਚ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਹੋਰ ਲਾਗਲੇ ਸ਼ਹਿਰਾਂ ਵਿੱਚ ਲੱਗਭੱਗ 180 ਪੰਜਾਬੀ ਤੇ ਪੰਜਾਬਣਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਵੈਸੇ ਗੱਲ ਇਹ ਵੀ ਇਕ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ਵਿੱਚ ਪਧਾਰੇ ਹਰੇਕ ਮਾਈ ਭਾਈ ਨੂੰ, (ਭਾਵ ਕਿ 100 ਫੀਸਦ ਨੂੰ) ਭੱਲ ਪਚਣੀ ਚਾਹੀਦੀ ਹੈ ਕਿਉਂਕਿ ਘਰੋਂ ਤੁਰਨ ਤੋਂ ਪਹਿਲਾਂ ਹਰੇਕ ਦੀਆਂ ਅਰਦਾਸਾਂ ਬਿਹਤਰ ਜੀਵਨ ਜਿਓਣ ਦੀਆਂ ਸਨ। ਵਾਹਿਗੁਰੂ ਭਲੀ ਕਰੇ।-(ਸਤਪਾਲ ਸਿੰਘ ਜੌਹਲ)