ਵੱਡੀ ਤਿਆਰੀ ਦੇ ਨਾਲ ਭਾਰਤ ਆ ਰਹੀ ਟੈਸਲਾ : ਸਾਲ ਦੇ ਅੰਤ ਤੱਕ ਦੇਸ਼ ਵਿਚ 7 ਕਾਰਾਂ ਉਤਾਰੇਗੀ ਕੰਪਨੀ

ਨਿਊਯਾਰਕ, 29 ਮਾਰਚ, ਹ.ਬ. : ਐਲਨ ਮਸਕ ਦੀ ਟੈਸਲਾ ਵੱਡੀ ਤਿਆਰੀ ਦੇ ਨਾਲ ਭਾਰਤ ਆ ਰਹੀ ਹੈ। ਕੰਪਨੀ ਦਾ ਇਰਾਦਾ ਨਿੱਜੀ ਅਤੇ ਜਨਤਕ ਟਰਾਂਸਪੋਰਟ ਖੇਤਰ ਵਿਚ ਕਰਾਂਤੀਕਾਰ ਬਦਲਾਅ ਦਾ ਹੈ। ਇਸ ਸਾਲ ਦੇ ਅੰੰਤ ਤੱਕ ਕੰਪਨੀ ਭਾਰਤ ਵਿਚ ਸੱਤ ਈ ਕਾਰਾਂ ਉਤਾਰੇਗੀ। ਜਿਸ ਦੇ ਲਈ ਐਂਟਰੀ ਲੈਵਲ ਮਾਡਲ ਦੀ ਕੀਮਤ 60 ਲੱਖ ਰੁਪਏ ਹੋਵੇਗੀ।
ਇਸ ਦੇ ਨਾਲ ਹੀ ਟੈਸਲਾ ਦੀ ਨਜ਼ਰ ਭਾਰਤ ਵਿਚ ਸਸਤੀ ਹੋਈ ਈ ਕਾਰਾਂ, ਬਾਈਕ ਅਤੇ ਆਟੋ ਮਾਰਕਿਟ ’ਤੇ ਹੈ। ਕੰਪਨੀ ਪਬਲਿਕ ਟਰਾਂਸਪੋਰਟ ਸੈਗਮੈਂਟ ’ਤੇ ਸ਼ਹਿਰਾਂ ਦੇ ਵਿਚ ਹਾਈਪਰ ਲੂਪ ਨੈਟਵਰਕ ’ਤੇ ਕੰਮ ਕਰ ਰਹੀ ਹੈ। ਟੈਸਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਭਾਰਤ ਵਿਚ ਇੱਕ ਤੋਂ ਜ਼ਿਆਦਾ ਮੈਨੂਫੈਕਚਰਿੰਗ ਹਬ ਬÎਣਾਉਣ ਜਾ ਰਹੇ ਹਨ।
ਇਨ੍ਹਾਂ ਵਿਚੋਂ ਇੱਕ ਕਰਨਾਟਕ ਵਿਚ ਹੋਵੇਗਾ ਜੋ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦਾ ਹੈ। ਇਸ ਫੈਕਟਰੀ ਦੀ ਸਮਰਥਾ ਸਲਾਨਾ ਢਾਈ ਲੱਖ ਕਾਰ ਬਣਾਉਣ ਦੀ ਹੋਵੇਗੀ ਅਤੇ ਕਰੀਬ ਦਸ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਨੇ ਦੱਸਿਅ ਕਿ ਕੰਪਨੀ ਬਾਜ਼ਾਰ ਵਿਚ ਅਪਣੀ ਜਗ੍ਹਾ ਬਣਾਉਣ ਦੇ ਲਈ ਅਗਰੈਸਿਵ ਸਟੈਟਰਜੀ ਦੇ ਨਾਲ ਉਤਰੇਗੀ।
ਇਸ ਸਾਲ ਦੇ ਅੰਤ ਤੱਕ ਟੈਸਲਾ ਭਾਰਤ ਵਿਚ ਸੱਤ ਪ੍ਰੀਮੀਅਮ ਈ ਕਾਰਾਂ ਲੌਂਚ ਕਰੇਗੀ। ਇਸ ਵਿਚ ਚਾਰ ਐਕਸ ਲੌਂਗ ਰੇਂਜ ਅਤੇ ਤਿੰਨ ਮਾਡਲ 3 ਸਟੈਂਡਰਡ ਦੇ ਹੋਣਗੇ। ਟੈਸਲਾ ਮਾਡਲ 3 ਦੀ ਅਨੁਮਾਨਤ ਕੀਮਤ 60 ਲੱਖ, ਮਾਡਲ ਐਕਸ ਦੀ ਕੀਮਤ ਡੇਢ ਕਰੋੜ ਅਤੇ ਮਾਡਲ ਐਕਸ ਦੀ ਕੀਮਤ ਦੋ ਕਰੋੜ ਰੁਪਏ ਹੋਵੇਗੀ। ਸਾਫ ਹੈ ਕਿ ਭਾਰਤ ਵਿਚ ਕਾਰਾਂ ਦੇ ਕਿਫਾਇਤੀ ਵਰਜਨ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਦੀ ਨਜ਼ਰ ਸ਼ੁਰੂਆਤੀ ਕੁਝ ਸਾਲਾਂ ਵਿਚ ਪ੍ਰੀਮੀਅਮ ਕਾਰ ਬਾਜਾਰ ’ਤੇ ਹੈ।

Video Ad
Video Ad