ਸ਼ਰਾਬ ਨਾ ਮਿਲਣ ਤੋਂ ਨਰਾਜ਼ ਮਾਡਲ ਨੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ

ਵੈÇਲੰਗਟਨ, 9 ਅਪੈ੍ਰਲ, ਹ.ਬ. : ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਭਾਰਤ ਸਣੇ ਕਈ ਹੋਰ ਦੇਸ਼ਾਂ ਵਿਚ ਬੇਹੱਦ ਸਖ਼ਤ ਨਿਯਮਾਂ ਦੇ ਨਾਲ ਜਹਾਜ਼ਾਂ ਵਿਚ ਯਾਤਰੀਆਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਨਿਊਜ਼ੀਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। Îਇੱਥੇ ਇੱਕ ਇੰਸਟਾਗਰਾਮ ਮਾਡਲ ਨੇ ਮੈਲਬੌਰਨ ਤੋਂ ਆਕਲੈਂਡ ਦੇ ਵਿਚਾਲੇ ਉਡਾਣ ਭਰਨ ਵਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਮਾਡਲ ਦੀ ਇਸ ਧਮਕੀ ਤੋਂ ਬਾਅਦ ਫਲਾਈਟ ਵਿਚ ਭਾਜੜਾਂ ਪੈ ਗਈਆਂ। ਮਾਡਲ ਦੀ ਇਸ ਧਮਕੀ ਕਾਰਨ ਹੁਣ ਹਰ ਕੋਈ ਹੈਰਾਨ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੰਨਾ ਲੀ ਪਿਅਰਸਨ ਨਾਂ ਦੀ ਇੰਸਟਾਗਰਾਮ ਮਾਡਲ ਦੇ ਖਿਲਾਫ਼ ਏਅਰ ਨਿਊਜ਼ੀਲੈਂਡ ਵਿਚ ਕਰੂ ਮੈਂਬਰ ਦੇ ਨਾਲ ਬਦਸਲੂਕੀ ਅਤੇ ਜਹਾਜ਼ ਉਡਾਉਣ ਦੀ ਧਮਕੀ ਦੇਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹਮਲਾ ਪਿਛਲੇ ਸਾਲ 7 ਨਵੰਬਰ ਦਾ ਹੈ ਜਦ ਜਹਾਜ਼ ਵਿਚ ਯਾਤਰਾ ਕਰ ਰਹੀ ਪਿਅਰਸਨ ਨੂੰ ਕਰੂ ਮੈਂਬਰ ਨੇ ਵਾਈਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਹ ਨਰਾਜ਼ ਹੋ ਗਈ ਤੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ।
ਪਿਅਰਸਨ ਨੇ ਕਰੂ ਮੈਂਬਰ ਨੂੰ ਕਿਹਾ ਕਿ ਉਸ ਨੂੰ ਖਾਣੇ ਦੇ ਨਾਲ ਕੀ ਮਿਲੇਗਾ ਕੀ ਨਹੀਂ ਇਸ ਨਾਲ ਉਸ ਨੂੰ ਕੋਈ ਮਤਲਬ ਨਹੀਂਂ ਹੈ। ਉਸ ਨੂੰ ਵਾਈਨ ਚਾਹੀਦੀ ਹੈ। ਇਸ ਤੋਂ ਬਾਅਦ ਕਰੂ ਮੈਂਬਰ ਨੇ ਜਦ ਵਾਈਨ ਦੇ ਲਈ ਪੈਸੇ ਮੰਗੇ ਤਾਂ ਪਿਅਰਸਨ ਉਨ੍ਹਾਂ ਨਾਲ ਲੜ ਪਈ। ਕਰੂ ਮੈਂਬਰ ਦਾ ਹੱਥ ਫੜ ਕੇ ਪਿਅਰਸਨ ਨੇ ਉਨ੍ਹਾਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਵਾਈਨ ਨਾ ਮਿਲਣ ਤੋਂ ਨਰਾਜ਼ ਪਿਅਰਸਨ ਨੇ ਕਿਹਾ ਕਿ ਮੈਨੂੰ ਵਾਈਨ ਲਿਆ ਕੇ ਦੇਵੋ ਨਹੀਂ ਤਾਂ ਮੈਂ ਜਹਾਜ਼ ਨੂੰ ਬੰਬ ਨਾਲ ਉਡਾ ਦੇਵਾਂਗੀ । ਇਸ ਤੋਂ ਬਾਅਦ ਕਰੂ ਮੈਂਬਰਾਂ ਨੇ ਪਿਅਰਸਨ ਨੂੰ ਜ਼ਬਰਦਸਤੀ ਹੱਥਕੜੀ ਲਗਾ ਦਿੱਤੀ।

Video Ad
Video Ad