Home ਪੰਜਾਬ ਸ਼ਰਾਬ ਪੀਣ ਤੋਂ ਰੋਕਣ ’ਤੇ ਬਰਾਤੀਆਂ ਤੇ ਸ਼ਰਾਬੀਆਂ ਵਿਚ ਚੱਲੇ ਇੱਟਾਂ-ਪੱਥਰ

ਸ਼ਰਾਬ ਪੀਣ ਤੋਂ ਰੋਕਣ ’ਤੇ ਬਰਾਤੀਆਂ ਤੇ ਸ਼ਰਾਬੀਆਂ ਵਿਚ ਚੱਲੇ ਇੱਟਾਂ-ਪੱਥਰ

0
ਸ਼ਰਾਬ ਪੀਣ ਤੋਂ ਰੋਕਣ ’ਤੇ ਬਰਾਤੀਆਂ ਤੇ ਸ਼ਰਾਬੀਆਂ ਵਿਚ ਚੱਲੇ ਇੱਟਾਂ-ਪੱਥਰ

ਲੁਧਿਆਣਾ, 5 ਅਪ੍ਰੈਲ, ਹ.ਬ. : ਇਸਲਾਮਗੰਜ ਸਥਿਤ ਪ੍ਰੇਮ ਨਗਰ ਇਲਾਕੇ ਵਿਚ ਦੇਰ ਰਾਤ ਸ਼ਰਾਬ ਪੀਣ ਤੋਂ ਰੋਕਣ ’ਤੇ ਬਰਾਤੀਆਂ ਅਤੇ ਨੌਜਵਾਨਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਦੋਵੇਂ ਪਾਸੇ ਤੋਂ ਇੱਟਾਂ ਪੱਥਰ ਅਤੇ ਤੇਜ਼ਧਾਰ ਹਥਿਆਰ ਚੱਲੇ। ਇਸ ਵਿਚ 3 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਉਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਫ਼ਸਰ ਕੁਲਬੀਰ ਸਿੰਘ ਨੇ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ। ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ।
ਇਲਾਕੇ ਦੇ ਘਰ ਵਿਚ ਵਿਆਹ ਸੀ, ਜਿੱਥੇ ਲੋਕ ਨੱਚ ਟੱਪ ਰਹੇ ਸੀ। ਇਸ ਦੌਰਾਨ ਪਾਣੀ ਦੀ ਟੰਕੀ ਕੋਲ ਕੁਝ ਲੋਕ ਸ਼ਰਾਬ ਪੀ ਰਹੇ ਸੀ। ਉਨ੍ਹਾਂ ਬਰਾਤੀਆਂ ਨੇ ਹੰਗਾਮਾ ਕਰਨ ਤੋਂ ਰੋਕਿਆ ਸੀ, ਉਦੋਂ ਇੱਕ ਬਰਾਤੀ ਅਪਣੀ ਗੱਡੀ ਲੈ ਕੇ ਪਾਣੀ ਦੀ ਟੰਕੀ ਕੋਲ ਲਾਉਣ ਲੱਗਾ। ਇਸ ਤੋਂ ਬਾਅਦ ਝਗੜਾ ਵੱਧ ਗਿਆ।
ਸ਼ਰਾਬੀਆਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਤੋਂ ਵੀ ਹਮਲਾ ਹੋ ਗਿਆ। ਦੂਜੀ ਧਿਰ ਨੇ ਅਪਣੇ ਸਾਥੀਆਂ ਨੂੰ ਬੁਲਾ ਲਿਆ। ਇਸ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ 3 ਲੋਕ ਫੱਟੜ ਹੋ ਗਏ। ਇੱਥੇ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ।