Home ਮੰਨੋਰੰਜਨ ਸ਼ਾਦਾਬ ਬਟਾਟਾ ਕੋਲੋਂ ਡਰੱਗਜ਼ ਲੈ ਕੇ ਟੀਵੀ ਕਲਾਕਾਰਾਂ ਤੱਕ ਪਹੁੰਚਾਉਂਦਾ ਸੀ ਏਜਾਜ਼

ਸ਼ਾਦਾਬ ਬਟਾਟਾ ਕੋਲੋਂ ਡਰੱਗਜ਼ ਲੈ ਕੇ ਟੀਵੀ ਕਲਾਕਾਰਾਂ ਤੱਕ ਪਹੁੰਚਾਉਂਦਾ ਸੀ ਏਜਾਜ਼

0
ਸ਼ਾਦਾਬ ਬਟਾਟਾ ਕੋਲੋਂ ਡਰੱਗਜ਼ ਲੈ ਕੇ ਟੀਵੀ ਕਲਾਕਾਰਾਂ ਤੱਕ ਪਹੁੰਚਾਉਂਦਾ ਸੀ ਏਜਾਜ਼

ਮੁੰਬਈ, 1 ਅਪ੍ਰੈਲ, ਹ.ਬ. : ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਅਤੇ ਬਿਗ ਬੌਸ ਕੰਟੈਸਟੈਂਟ ਏਜਾਜ਼ ਖਾਨ ਨੂੰ 8 ਘੰਟੇ ਦੀ ਪੁਛਗਿੱਛ ਤੋ ਬਾਅਦ ਬੁਧਵਾਰ ਨੂੰ ਮੁੰਬਈ ਦੀ ਐਨਡੀਪੀਐਸ ਕੋਰਟ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਦੌਰਾਨ ਨਾਰਕੋਟਿਕਸ ਕੰਟਰੋਲ ਬਿਉਰੋ ਨੇ ਏਜਾਜ਼ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਐਨਸੀਬੀ ਮੁਤਾਬਕ, ਪਿਛਲੇ ਹਫਤੇ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਸ਼ਾਦਾਬ ਬਟਾਟਾ ਅਤੇ ਏਜਾਜ਼ ਖਾਨ ਦੇ ਵਿਚ ਸਬੰਧ ਮਿਲੇ ਹਨ। ਐਨਸੀਬੀ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਛਗਿੱਛ ਕਰਨਾ ਚਾਹੁੰਦੀ ਹੈ। ਇਸ ਲਈ ਏਜੰਸੀ ਨੇ 3 ਦਿਨ ਦੀ ਕਸਟਡੀ ਮੰਗੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਕੋਰਟ ਨੇ ਏਜਾਜ਼ ਨੂੰ 3 ਅਪ੍ਰੈਲ ਤੱਕ ਐਨਸੀਬੀ ਦੀ ਹਿਰਾਸਤ ਵਿਚ ਭੇਜ ਦਿੱਤਾ। ਏਜਾਜ਼ ਨੂੰ ਮੁੰਬਈ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਸੀ। ਸ਼ਾਦਾਬ ਹੀ ਉਹ ਵਿਅਕਤੀ ਸੀ ਜੋ ਏਜਾਜ਼ ਤੱਕ ਡਰੱਗਜ਼ ਪਹੁੰਚਾਉਂਦਾ ਸੀ ਅਤੇ ਏਜਾਜ਼ ਇਸ ਡਰੱਗਜ਼ ਨੂੰ ਬਾਲੀਵੁਡ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਂਦਾ ਸੀ। ਇਸ ਮਾਮਲੇ ਵਿਚ ਜਲਦ ਹੀ ਕੁਝ ਹੋਰ ਬਾਲੀਵੁਡ ਸਿਤਾਰਿਆਂ ’ਤੇ ਸ਼ਿਕੰਜਾ ਕੱਸ ਕਸਦਾ ਹੈ। ਡਰੱਗਜ਼ ਪਹੁੰਚਾਉਣ ਲਈ ਅਦਾਕਾਰ ਵੱਟਸਐਪ ਦੇ ਵਾਇਸ ਨੋਟ ਫੀਚਰ ਦਾ ਇਸਤੇਮਾਲ ਕਰਦਾ ਸੀ। ਆਰਡਰ ਮਿਲਦੇ ਹੀ ਇਹ ਰਿਕਾਰਡਿੰਗ ਨੂੰ ਡਿਲੀਟ ਕਰ ਦਿੰਦਾ ਸੀ। ਡਰੱਗਜ਼ ਨੂੰ ਲੈਕੇ ਇਹ ਕਸਟਮਰ ਤੋਂ ਸੀਰੀਅਲ ਅਤੇ ਫਿਲਮ ਦੇ ਨਾਂ ’ਤੇ ਬਣੇ ਕੋਡ ਵਿਚ ਗੱਲ ਕਰਦਾ ਸੀ।