ਸ਼ਿਵਇੰਦਰਜੀਤ ਸਿੰਘ ਯੋਰਬਾ ਲਿੰਡਾ ਸ਼ਹਿਰ ਦੇ ਪਲੈਨਿੰਗ ਕਮਿਸ਼ਨਰ ਬਣੇ

ਸੈਕਰਾਮੈਂਟੋ 26 ਮਾਰਚ (ਹੁਸਨ ਲੜੋਆ ਬੰਗਾ)- ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ਼ਿਵਇੰਦਰਜੀਤ ਸਿੰਘ ਨੇ ਦੱਖਣੀ ਕੈਲੀਫੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦੇ ਨਵੇਂ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁੱਕ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਿਵਇੰਦਰਜੀਤ ਸਿੰਘ ਨੂੰ ਨਵੇਂ ਯੋਜਨਾ ਕਮਿਸ਼ਨਰ ਵਜੋਂ ਕੌਂਸਲ ਦੀ 17 ਫਰਵਰੀ ਨੂੰ ਹੋਈ ਵਿਸ਼ੇਸ਼ ਮੀਟਿੰਗ ਵਿਚ ਨਿਯੁਕਤ ਕੀਤਾ ਗਿਆ ਸੀ। ਸ਼ਹਿਰ ਦੇ ਮੇਅਰ, ਸਿਟੀ ਕੌਂਸਲ ਦੇ ਮੈਂਬਰਾਂ ਤੇ ਹੋਰ ਸਟਾਫ ਨੇ ਉਨਾਂ ਨੂੰ ਵਧਾਈ ਦਿੱਤੀ ਹੈ।

Video Ad

ਸਹੁੰ ਚੁੱਕ ਰਸਮ ਕੋਵਿਡ-19 ਕਾਰਨ ਜ਼ੂਮ ਰਾਹੀਂ ਹੋਈ। ਇਸ ਵਿਚ ਨਵੇਂ ਯੋਜਨਾ ਕਮਿਸ਼ਨਰ ਦੀ ਪਤਨੀ ਗਿਨੀ ਕੌਰ ਚਾਵਲਾ, ਉਨਾਂ ਦੇ ਬੱਚਿਆਂ ਸਾਹੇਜ ਕੌਰ ਚਾਵਲਾ ਤੇ ਅਮਰਜੀਤ ਸਿੰਘ ਚਾਵਲਾ ਨੇ ਹਿੱਸਾ ਲਿਆ। ਸ਼ਿਵਇੰਦਰਜੀਤ ਸਿੰਘ ਨੇ ਇਲੈਕਟ੍ਰੀਕਲ ਤੇ ਕੰਪਿਊਟਰ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ ਲਾਸ ਏਂਜਲਸ ਤੋਂ ਕੀਤੀ ਜਦ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ ਤੋਂ ਉਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਬੈਚਲਰ ਡਿਗਰੀ ਕੀਤੀ ਸੀ।

Video Ad