ਸ਼ੇਖ ਹਸੀਨਾ ਦੀ ਹੱÎਤਿਆ ਕਰਨ ਦੀ ਕੋਸ਼ਿਸ਼ ਦੇ ਜੁਰਮ ਵਿਚ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ

ਢਾਕਾ, 24 ਮਾਰਚ, ਹ.ਬ. : ਬੰਗਲਾਦੇਸ਼ ਦੀ ਅਦਾਲਤ ਨੇ 20 ਸਾਲ ਪਹਿਲਾਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹੱÎਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਾਰੇ ਦੋਸ਼ੀ ਹਰਕਤ ਉਲ ਜਿਹਾਦ ਬੰਗਲਾਦੇਸ਼ ਦੇ ਮੈਂਬਰ ਹਨ। ਇਨ੍ਹਾਂ ਅੱਤਵਾਦੀਆਂ ਨੇ 21 ਜੁਲਾਈ 2000 ਨੂੰ ਗੋਪਾਲਗੰਜ ਦੇ ਕੋਟਲੀਪਾੜਾ ਸਥਿਤ ਇੱਕ ਮੈਦਾਨ ਨਜ਼ਦੀਕ 76 ਕਿਲੋ ਵਿਸਫੋਟਕ ਲਾਇਆ ਸੀ। ਇੱਥੇ ਸ਼ੇਖ ਹਸੀਨਾ ਇੱਕ ਚੋਣ ਰੈਲੀ ਕਰਨ ਵਾਲੀ ਸੀ। ਪੀਐਮ ਦਾ ਹੈਲੀਕਾਪਟਰ ਉਤਰਨ ਤੋਂ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੂੰ ਸਾਜਿਸ਼ ਦਾ ਪਤਾ ਚਲ ਗਿਆ ਸੀ।
ਰਾਜਧਾਨੀ ਢਾਕਾ ਦੀ ਫਾਸਟ ਟਰੈਕ ਵਿਚ ਫੈਸਲੇ ਦੌਰਾਨ 14 ਵਿਚੋਂ 9 ਦੋਸ਼ੀ ਅਦਾਲਤ ਵਿਚ ਮੌਜੂਦ ਸੀ। ਬਾਕੀ ਪੰਜ ਦੋਸ਼ੀ ਅਜੇ ਵੀ ਫਰਾਰ ਹਨ। ਹਾਲਾਂਕਿ ਨਿਯਮ ਮੁਤਾਬਕ ਉਨ੍ਹਾਂ ਦਾ ਵੀ ਪੱਖ ਰੱਖਣ ਦੇ ਲਈ ਵਕੀਲ ਸੀ। ਜੱਜ ਨੇ ਕਿਹਾ ਕਿ ਮਿਸਾਲ ਕਾਇਮ ਕਰਨ ਦੇ ਲਈ ਫੈਸਲੇ ਨੂੰ ਫਾਇਰਿੰਗ ਸਕਵਾਇਡ ਲਾਗੂ ਕਰੇਗਾ, ਜਦ ਤੱਕ ਕਿ ਕਾਨੂੰਨ ਦੁਆਰਾ ਇਸ ’ਤੇ ਰੋਕ ਨਾ ਲਗਾਈ ਜਾਵੇ। ਜੱਜ ਨੇ ਕਿਹਾ ਕਿ ਜਿਹੜੇ ਪੰਜ ਦੋਸ਼ੀ ਫਰਾਰ ਹਨ ਉਨ੍ਹਾਂ ਫੜੇ ਜਾਣ ਤੋਂ ਬਾਅਦ ਫਾਂਸੀ ’ਤੇ ਲਟਕਾਇਆ ਜਾਵੇ। ਅੱਤਵਾਦੀ ਸੰਗਠਨ ਹੂਜੀ ਬੀ ਦਾ ਮੁਖੀ ਮੁਫਤੀ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਸੀ ਅਤੇ ਉਸ ਨੁੰ ਵੀ ਦੋਸ਼ੀ ਬਣਾਇਆ ਗਿਆ ਸੀ, ਲੇਕਿਨ ਮਾਮਲੇ ਦੀ ਸੁਣਵਾਈ ਦੌਰਾਨ ਉਸ ਦਾ ਨਾਂ ਹਟਾ ਦਿੱਤਾ ਗਿਆ।

Video Ad
Video Ad